ਲੇਬਨਾਨ ਬੰਦਰਗਾਹ ਧਮਾਕੇ ਦੇ ਜਾਂਚਕਰਤਾ ਨੂੰ ਹਟਾਇਆ ਗਿਆ

02/19/2021 9:55:17 PM

ਬੇਰੂਤ-ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਪਿਛਲੇ ਸਾਲ ਬੰਦਰਗਾਹ 'ਤੇ ਹੋਏ ਭਿਆਨਕ ਧਮਾਕੇ ਦੇ ਮਾਮਲੇ ਦੀ ਜਾਂਚ ਕਰ ਰਹੇ ਵਕੀਲ ਨੂੰ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਸੂਚਿਤ ਕੀਤਾ ਗਿਆ ਕਿ ਹੁਣ ਉਹ ਇਸ ਮਾਮਲੇ ਦੀ ਜਾਂਚ ਦੀ ਅਗਵਾਈ ਨਹੀਂ ਕਰਨੇਗ। ਲੇਬਨਾਨ ਦੀ ਰਾਸ਼ਟਰੀ ਸਮਾਚਾਰ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਜਾਂਚਕਰਤਾ ਜੱਜ ਫਾਦੀ ਸਾਵਾਨ ਨੂੰ ਹਟਾਉਣ ਦਾ ਦੇਸ਼ ਦੀ ਚੋਟੀ ਦੀ ਅਦਾਲਤ ਦਾ ਇਹ ਫੈਸਲਾ ਉਸ ਸਮੇਂ ਆਇਆ ਜਦ ਜਾਂਚਕਰਤਾ ਨੇ ਦੋਸ਼ ਲਾਇਆ ਕਿ ਸੀਨੀਅਰ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਇਹ ਧਮਾਕਾ ਹੋਇਆ ਸੀ।

ਇਹ ਵੀ ਪੜ੍ਹੋ -ਜੀ-7 ਬੈਠਕ ਦੌਰਾਨ ਬ੍ਰਿਟੇਨ ਨੇ ਗਰੀਬ ਦੇਸ਼ਾਂ ਨੂੰ ਕੋਵਿਡ-19 ਟੀਕਾ ਉਪਲੱਬਧ ਕਰਵਾਉਣ ਦਾ ਜਤਾਇਆ ਸੰਕਲਪ

ਇਸ 'ਤੇ ਸੀਨੀਅਰ ਅਧਿਕਾਰੀਆਂ ਨੇ ਜਾਂਚਕਰਤਾ ਨੂੰ ਕਾਨੂੰਨੀ ਚੁਣੌਤੀ ਦਿੱਤੀ ਸੀ। ਕਮੇਟੀ ਨੇ ਕਿਹਾ ਕਿ ਸਾਵਾਨ ਸ਼ੁੱਕਰਵਾਰ ਨੂੰ ਜਦ ਬੇਰੂਤ ਦੇ ਆਪਣੇ ਕਾਰਜਕਾਲ ਪਹੁੰਚੇ ਤਾਂ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ਦੇ ਬਾਰੇ 'ਚ ਰਸਮੀ ਤੌਰ 'ਤੇ ਸੂਚਿਤ ਕੀਤਾ ਗਿਆ। ਅਦਾਲਤ ਨੇ ਜਾਂਚ ਦੀ ਅਗਵਾਈ ਲਈ ਨਵੇਂ ਜਾਂਚਕਰਤਾ ਜੱਜ ਨਿਯੁਕਤ ਕਰਨ ਨੂੰ ਕਿਹਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਚਾਰ ਅਗਸਤ ਨੂੰ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ 'ਚ ਰੋਸ ਹੈ, ਇਨ੍ਹਾਂ 'ਚੋਂ ਕੁਝ ਨੇ ਵੀਰਵਾਰ ਨੂੰ ਰਾਜਧਾਨੀ 'ਚ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਕੁਝ ਨੇ ਸ਼ੁੱਕਰਵਾਰ ਸਵੇਰੇ ਪ੍ਰਦਰਸ਼ਨ ਦੀ ਯੋਜਨਾ ਬਣਾਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਰਾਜਨੀਤੀ ਦਬਾਅ ਦੇ ਚੱਲਦੇ ਸਾਵਾਨ ਨੂੰ ਹਟਾਇਆ ਗਿਆ ਹੈ।

ਇਹ ਵੀ ਪੜ੍ਹੋ -ਸੋਮਾਲੀਆ 'ਚ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar