ਲੇਬਨਾਨ : ਬੇਰੁੱਤ ਬੰਦਰਗਾਹ ''ਤੇ ਫਿਰ ਲੱਗੀ ਅੱਗ, ਕਾਲੇ ਧੂੰਏਂ ਨਾਲ ਭਰਿਆ ਆਸਮਾਨ (ਵੀਡੀਓ)

09/10/2020 6:34:10 PM

ਬੇਰੁੱਤ (ਬਿਊਰੋ): ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਵੀਰਵਾਰ ਨੂੰ ਫਿਰ ਤੋਂ ਬੇਰੁੱਤ ਬੰਦਰਗਾਹ 'ਤੇ ਭਿਆਨਕ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ਕਾਫੀ ਦੂਰ ਤੱਕ ਦੇਖੀਆਂ ਜਾ ਰਹੀਆਂ ਹਨ। ਇਸ ਦੇ ਇਲਾਵਾ ਕਾਲਾ ਧੂੰਆਂ ਆਸਮਾਨ ਵਿਚ ਛਾ ਗਿਆ ਹੈ। ਹੁਣ ਤੱਕ ਹਾਦਸੇ ਵਿਚ ਕਿਸ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਪਿਛਲੇ ਮਹੀਨੇ ਇਸੇ ਬੰਦਰਗਾਹ 'ਤੇ ਧਮਾਕਾ ਹੋਇਆ ਸੀ, ਜਿਸ ਵਿਚ 190 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 6,500 ਜ਼ਖਮੀ ਹੋਏ ਸਨ।

 

ਲੇਬਨਾਨੀ ਮੀਡੀਆ ਦੇ ਮੁਤਾਬਕ, ਅੱਗ ਇਕ ਗੋਦਾਮ ਵਿਚ ਲੱਗੀ ਹੈ ਜਿੱਥੇ ਟਾਇਰ ਅਤੇ ਤੇਲ ਰੱਖੇ ਸਨ। ਅੱਗ ਬੁਝਾਉਣ ਦੇ ਲਈ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਨਾਲ ਹੀ ਲੇਬਨਾਨੀ  ਫੌਜ ਨੇ ਵੀ ਮੌਕੇ 'ਤੇ ਮੋਰਚਾ ਸੰਭਾਲ ਲਿਆ ਹੈ। ਉੱਥੇ ਬੰਦਰਗਾਹ ਨੇੜੇ ਸਥਿਤ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਇਲਾਕੇ ਨੂੰ ਖਾਲੀ ਕਰਨ ਲਈ ਕਿਹਾ ਹੈ। ਸਰਕਾਰ ਅਤੇ ਫੌਜ ਜਲਦੀ ਤੋਂ ਜਲਦੀ ਅੱਗ 'ਤੇ ਕਾਬੂ ਪਾਉਣਾ ਚਾਹੁੰਦੀ ਹੈ। ਤਾਂ ਜੋ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਨੁਕਸਾਨ ਨਾ ਹੋਵੇ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

 


Vandana

Content Editor

Related News