ਵੈਕਸੀਨ ਵਿਰੋਧੀ ਮੁਜ਼ਾਹਰੇ ਦੇ ਅਹਿਮ ਆਗੂ ਪੈਟ ਕਿੰਗ ਗ੍ਰਿਫ਼ਤਾਰ, ਜਗਮੀਤ ਸਿੰਘ ਖ਼ਿਲਾਫ਼ ਬੋਲੇ ਸਨ ਇਤਰਾਜ਼ਯੋਗ ਬੋਲ

02/20/2022 9:40:00 AM

ਓਟਾਵਾ/ਓਂਟਾਰੀਓ (ਰਾਜ ਗੋਗਨਾ): ਕੈਨੇਡਾ ਵਿਚ ਚੱਲ ਰਹੇ ਵੈਕਸੀਨ ਮੈਂਡਟ ਵਿਰੋਧੀ ਮੁਜਾਹਰੇ ਦੇ ਅਹਿਮ ਕਰਤਾ ਧਰਤਾ ਪੈਟ ਕਿੰਗ ਨੂੰ ਓਟਾਵਾ ਪੁਲਸ ਵੱਲੋਂ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਉਸ 'ਤੇ ਪੁਲਸ ਵੱਲੋਂ ਚਾਰ ਦੋਸ਼ ਆਇਦ ਕੀਤੇ ਗਏ ਹਨ। ਪੈਟ ਕਿੰਗ ਨੂੰ ਇੱਕ ਲਾਇਵ ਵੀਡੀਓ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਹੁਣ ੳਸਦੀ ਅਦਾਲਤ ਵਿਚ ਪੇਸ਼ੀ ਮੰਗਲਵਾਰ ਨੂੰ ਹੋਵੇਗੀ। ਪੈਟ ਕਿੰਗ ਤੋਂ ਇਲਾਵਾ ਵੈਕਸੀਨ ਮੈਂਡਟ ਵਿਰੋਧੀ ਮੁਜਾਹਰੇ ਦੇ ਅਹਿਮ ਆਗੂਆਂ ਤਾਮਾਰਾ ਲਿਚ ਅਤੇ ਕ੍ਰਿਸ ਬਾਰਬਰ ਸਮੇਤ 100 ਤੋਂ ਉਪਰ ਮੁਜਾਹਰਾਕਾਰੀ ਗ੍ਰਿਫ਼ਤਾਰ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਲਿਬਰਲ ਸਰਕਾਰ, ਓਂਟਾਰੀਓ ਸਰਕਾਰ ਅਤੇ ਓਟਾਵਾ ਸ਼ਹਿਰ ਵੱਲੋਂ ਐਮਰਜੈਂਸੀ ਲਾਉਣ ਤੋਂ ਬਾਅਦ ਮੁਜਾਹਰਾਕਾਰੀਆਂ ਖ਼ਿਲਾਫ਼ ਪੁਲਸ ਹਰਕਤ ਵਿਚ ਆ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ 'ਚ ਸਵਾਸਤਿਕ ਦੇ ਨਿਸ਼ਾਨ ਨੂੰ ਬੈਨ ਕਰਨ ਵਾਲੇ ਬਿੱਲ ਦਾ ਹਿੰਦੂ ਜੱਥੇਬੰਦੀਆਂ ਨੇ ਕੀਤਾ ਵਿਰੋਧ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੈਟ ਕਿੰਗ ਨੇ ਇੱਕ ਲਾਇਵ ਵੀਡੀਓ ਵਿਚ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਅੱਤਵਾਦੀ ਆਖਦਿਆਂ ਵਾਪਸ ਭਾਰਤ ਮੁੜ ਜਾਣ ਦੀ ਗੱਲ ਵੀ ਕਹੀ ਸੀ। ਇੱਕ ਹੋਰ ਵੀਡੀਓ ਵਿਚ ਪੈਟ ਕਿੰਗ ਨੇ ਸਿੱਖਾਂ 'ਤੇ ਦੋਸ਼ ਲਗਾਇਆ ਸੀ ਕਿ ਉਹਨਾਂ ਨੇ ਅਲਬਰਟਾ ਦੇ ਮੇਨਸਟ੍ਰੀਮ ਭਾਈਚਾਰੇ ਕੋਲੋਂ ਕੰਸਟਰਕਸ਼ਨ ਅਤੇ ਟਰੱਕਿੰਗ ਦੇ ਕੰਮ ਖੋਹ ਲਏ ਹਨ ਅਤੇ ਉਹ ਗੈਰ ਸਿੱਖਾਂ ਨੂੰ ਕੰਮ ਨਹੀ ਦਿੰਦੇ। ਦੱਸਣਯੋਗ ਹੈ ਕਿ ਜਗਮੀਤ ਸਿੰਘ ਦਾ ਜਨਮ ਓਂਟਾਰੀਓ ਦੇ ਸ਼ਹਿਰ ਸਕਾਰਬਰੋ ਵਿਚ ਹੋਇਆ ਹੈ। ਪੈਟ ਕਿੰਗ 2019 ਵਿਚ ਵੀ ਆਪਣੇ ਇਮੀਗ੍ਰੇਸ਼ਨ ਵਿਰੋਧੀ ਬੋਲਾ ਕਰਕੇ ਚਰਚਾ ਵਿਚ ਆਇਆ ਸੀ।ਇਸ ਸਮੇਂ ਕੈਨੇਡਾ ਦੇ ਕੁੱਲ ਟਰੱਕ ਡਰਾਈਵਰਾਂ ਵਿਚੋਂ 20 ਫੀਸਦੀ ਸਾਉਥ ਏਸ਼ੀਅਨ ਭਾਈਚਾਰੇ ਦੇ ਨਾਲ ਸਬੰਧਤ ਲੋਕ ਹਨ।


Vandana

Content Editor

Related News