ਹਿੰਦੂ-ਫੋਬੀਆ ਨੂੰ ਹੱਲਾ-ਸ਼ੇਰੀ ਦੇ ਰਹੇ ਨੇ ਨੇਤਾ : ਤੁਲਸੀ ਗਬਾਰਡ

03/08/2020 12:04:21 AM

ਵਾਸ਼ਿੰਗਟਨ - ਹਵਾਈ ਤੋਂ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਅਮਰੀਕਾ ਵਿਚ ਹਿੰਦੂਫੋਬੀਆ ਨੂੰ ਲੈ ਕੇ ਟਿੱਪਣੀ ਕੀਤੀ ਹੈ। ਤੁਲਸੀ ਗਬਾਰਡ ਨੇ ਟਵਿੱਟਰ 'ਤੇ ਆਪਣੀ ਪੋਸਟ ਵਿਚ ਆਖਿਆ ਕਿ ਬਦਕਿਸਮਤੀ ਨਾਲ ਹਿੰਦੂਫੋਬੀਆ ਅਸਲ ਵਿਚ ਹੈ। ਕਾਂਗਰਸ (ਅਮਰੀਕੀ ਸੰਸਦ) ਅਤੇ ਰਾਸ਼ਟਰਪਤੀ ਅਹੁਦੇ ਦੀ ਇਸ ਦੌਡ਼ ਦੇ ਹਰ ਅਭਿਆਨ ਵਿਚ ਮੈਂ ਇਸ ਨੂੰ ਸਿੱਧੇ ਤੌਰ 'ਤੇ ਅਨੁਭਵ ਕੀਤਾ ਹੈ। ਇਹ ਤਾਂ ਸਿਰਫ ਇਕ ਉਦਾਹਰਣ ਹੈ, ਜਿਸ ਦਾ ਹਿੰਦੂ ਸਾਡੇ ਦੇਸ਼ ਵਿਚ ਹਰ ਦਿਨ ਸਾਹਮਣਾ ਕਰਦੇ ਹਨ। ਦੁਖ ਵਾਲੀ ਗੱਲ ਹੈ ਕਿ ਸਾਡੇ ਨੇਤਾ ਅਤੇ ਮੀਡੀਆ ਨਾ ਸਿਰਫ ਇਸ ਨੂੰ ਬਰਦਾਸ਼ਤ ਕਰਦੇ ਹਨ, ਬਲਕਿ ਇਸ ਨੂੰ ਭਡ਼ਕਾਉਂਦੇ ਹਨ।

PunjabKesari

ਤੁਲਸੀ ਗਬਾਰਡ ਨੇ ਇਕ ਓਬਰ ਚਾਲਕ ਦੇ ਨਾਲ ਅਨੁਭਵ ਸਬੰਧੀ ਕਿਸੇ ਵਿਅਕਤੀ ਦੀ ਫੇਸਬੁੱਕ ਪੋਸਟ ਦੇ ਉਦਾਹਰਣ ਦੇ ਤੌਰ 'ਤੇ ਰੀ-ਟਵੀਟ ਵੀ ਕੀਤਾ। ਓਬਰ ਚਾਲਕ ਨੇ ਉਸ ਵਿਅਕਤੀ ਨਾਲ ਗੱਲਬਾਤ ਵਿਚ ਦਿੱਲੀ ਹਿੰਸਾ ਵਿਚ ਮੁਸਲਮਾਨਾਂ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਤੁਲਸੀ ਗਬਾਰਡ ਟਵੀਟ ਨੂੰ ਲੈ ਕੇ ਹੁਣ ਖੁਦ ਆਲੋਚਕਾਂ ਨੇ ਨਿਸ਼ਾਨੇ 'ਤੇ ਆ ਗਈ ਹੈ।

ਦੱਸ ਦਈਏ ਕਿ ਪਹਿਲੀ ਹਿੰਦੂ ਅਮਰੀਕੀ ਮਹਿਲਾ ਕਾਂਗਰਸ ਮੈਂਬਰ ਤੁਲਸੀ ਗਬਾਰਡ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਹਵਾਈ ਤੋਂ ਰਸਮੀ ਰੂਪ ਤੋਂ ਆਪਣੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਰਾਕੀ ਜੰਗ ਵਿਚ ਦਿੱਗਜ਼ ਸਿਪਾਹੀ ਰਹੀ ਗਬਾਰਡ 2016 ਵਿਚ ਵਰਮੋਂਟ ਤੋਂ ਸੈਨੇਟਰ ਬਣੀ ਅਤੇ ਸੈਂਡ੍ਰਸ ਦੇ 2016 ਚੋਣ ਪ੍ਰਚਾਰ ਅਭਿਆਨ ਵਿਚ ਇਕ ਪ੍ਰਮੁੱਖ ਸਮਰਥਕ ਦੇ ਰੂਪ ਵਿਚ ਸੁਰਖੀਆ ਵਿਚ ਆਈ ਸੀ। ਹਾਲ ਹੀ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਪ੍ਰਾਇਮਰੀ ਚੋਣਾਂ ਵਿਚ ਤੁਲਸੀ ਗਬਾਰਡ ਨੂੰ ਇਕ ਵੀ ਸੀਟ ਹਾਸਲ ਨਾ ਹੋਈ। ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਬਰਨੀ ਸੈਂਡ੍ਰਸ ਦੌਡ਼ ਵਿਚ ਸਭ ਤੋਂ ਅੱਗੇ ਹਨ।


Khushdeep Jassi

Content Editor

Related News