ਦੂਜੇ ਵਿਸ਼ਵ ਯੁੱਧ ''ਚ ਅਮਰੀਕੀ ਫੌਜ ਦੇ ਹੀਰੋ ਲਾਰੇਂਸ਼ ਬਰੂਕਸ ਨੇ ਮਨਾਇਆ 111ਵਾਂ ਜਨਮਦਿਨ (ਤਸਵੀਰਾਂ)

09/13/2020 6:21:56 PM

ਵਾਸ਼ਿੰਗਟਨ (ਬਿਊਰੋ): ਜਨਮਦਿਨ ਹਰ ਵਿਅਕਤੀ ਲਈ ਖਾਸ ਹੁੰਦਾ ਹੈ। ਇਹ ਦਿਨ ਉਦੋਂ ਹੋਰ ਵੀ ਜ਼ਿਆਦਾ ਖਾਸ ਬਣ ਜਾਂਦਾ ਹੈ ਜਦੋਂ ਕਈ ਆਪਣੀ ਉਮਰ ਦਾ 100 ਦਾ ਅੰਕੜਾ ਪਾਰ ਕਰ ਚੁੱਕਾ ਹੁੰਦਾ ਹੈ। ਦੂਜੇ ਵਿਸ਼ਵ ਯੁੱਧ ਵਿਚ ਅਮਰੀਕਾ ਵੱਲੋਂ ਫੌਜ ਦੀ ਅਗਵਾਈ ਕਰਨ ਵਾਲੇ ਲਾਰੇਂਸ ਬਰੁਕਸ ਅੱਜ 111 ਸਾਲ ਦੇ ਹੋ ਗਏ।

 

ਉਹਨਾਂ ਦਾ ਜਨਮਦਿਨ ਨਿਊ ਓਰਲੀਨਜ਼ ਵਿਚ ਮਨਾਇਆ ਗਿਆ। ਉਹ ਮਿਊਜ਼ੀਅਮ ਦੀ ਪੋਰਚ 'ਤੇ ਖੜ੍ਹੇ ਆਮ ਲੋਕਾਂ ਦੀਆਂ ਸ਼ੁੱਭਕਾਮਨਾਵਾਂ ਸਵੀਕਾਰ ਕਰਦੇ ਨਜ਼ਰ ਆਏ।


ਬਰੂਕਸ ਦਾ ਜਨਮ 12 ਸਤੰਬਰ, 1909 ਵਿਚ ਹੋਇਆ ਸੀ।ਰਾਸ਼ਟਰੀ ਦੂਜੇ ਵਿਸ਼ਵ ਯੁੱਧ-2 ਮਿਊਜ਼ੀਅਮ ਨੇ ਲਾਰੇਂਸ ਦੇ ਜਨਮਦਿਨ 'ਤੇ ਸਮਾਜਿਕ ਦੂਰੀ ਦੇ ਨਾਲ ਜਨਮਦਿਨ ਦਾ ਆਯੋਜਨ ਕੀਤਾ। ਇਸ ਮੌਕੇ ਕੇਕ ਵੀ ਕੱਟੇ ਗਏ। 


ਲਾਰੇਂਸ ਬਰੁਕਸ ਰਾਸ਼ਟਰੀ ਦੂਜੇ ਵਿਸ਼ਵ ਯੁੱਧ-2 ਦੇ ਸਭ ਤੋਂ ਬਜ਼ੁਰਗ ਅਮਰੀਕੀ ਵਿਅਕਤੀ ਹਨ। ਮਿਊਜ਼ੀਅਮ ਵਿਚ ਉਹਨਾਂ ਦੇ ਜਨਮਦਿਨ ਮੌਕੇ ਬੈਲੇ ਡਾਂਸ, ਸੰਗੀਤ ਦਾ ਆਯੋਜਨ ਕੀਤਾ ਗਿਆ। 


ਮਿਊਜ਼ੀਅਮ ਬਰੂਕਸ ਦੇ ਜਨਮਦਿਨ 'ਤੇ ਆਪਣੇ ਕੈਂਪਸ ਵਿਚ ਹਰੇਕ ਸਾਲ ਆਯੋਜਨ ਕਰਦਾ ਹੈ। ਬਰੂਕਸ ਦੇ ਜਨਮਦਿਨ 'ਤੇ ਪਿਛਲੇ ਪੰਜ ਸਾਲਾਂ ਤੋਂ ਇੱਥੇ ਲਗਾਤਾਰ ਆਯੋਜਨ ਕੀਤਾ ਜਾ ਰਿਹਾ ਹੈ।

Vandana

This news is Content Editor Vandana