ਪਾਕਿ ਨੂੰ ਮਦੀਨਾ ਜਿਹਾ ਰਾਜ ਬਣਾਉਣ ਲਈ ਸਭ ਤੋਂ ਵੱਡਾ ਪ੍ਰੋਗਰਾਮ ਕੀਤਾ ਸ਼ੁਰੂ

10/07/2019 11:28:39 PM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਦੀਨਾ ਦੀ ਤਰ੍ਹਾਂ ਦਾ ਕਲਿਆਣਕਾਰੀ ਰਾਜ ਬਣਾਉਣ ਲਈ ਆਪਣੇ ਅਹਿਮ ਪ੍ਰਾਜੈਕਟ ਦੇ ਤਹਿਤ ਗਰੀਬਾਂ ਨੂੰ ਭੋਜਨ ਮੁਹੱਈਆ ਕਰਾਉਣ ਲਈ ਸੋਮਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਗਰੀਬੀ ਓਂਮੂਲਨ ਯੋਜਨਾ ਦੀ ਸ਼ੁਰੂਆਤ ਕੀਤੀ। ਦੇਸ਼ ਦੇ ਸਭ ਤੋਂ ਵੱਡੇ ਕਲਿਆਣਕਾਰੀ ਸੰਗਠਨਾਂ 'ਚੋਂ ਇਕ ਸੈਲਾਨੀ ਟਰੱਸਟ ਦੇ ਸਹਿਯੋਗ ਸ਼ੁਰੂਆਤ ਅਹਿਸਾਸ ਸੈਲਾਨੀ ਲੰਗਰ ਯੋਜਨਾ ਦਾ ਮਕਸਦ ਗਰੀਬਾਂ ਨੂੰ ਸਿਹਤਮੰਦ ਭੋਜਨ ਮੁਹੱਈਆ ਕਰਾਉਣਾ ਹੈ।

ਖਾਨ ਨੇ ਆਖਿਆ ਕਿ ਮੁਫਤ 'ਚ ਦਿੱਤੀ ਜਾਣ ਵਾਲੀ ਭੋਜਨ ਯੋਜਨਾ ਪਾਕਿਸਤਾਨ ਦਾ ਸਭ ਤੋਂ ਵੱਡਾ ਗਰੀਬੀ ਓਂਮੂਲਨ ਪ੍ਰੋਗਰਾਮ ਹੈ। ਉਨ੍ਹਾਂ ਨੇ ਆਖਿਆ ਕਿ ਯੋਜਨਾ ਦਾ ਵਿਸਤਾਰ ਦੇਸ਼ ਦੇ ਛੋਟੇ ਸ਼ਹਿਰਾਂ 'ਚ ਹੋਵੇਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਭੁੱਖਾ ਨਾ ਰਹੇ ਕਿਉਂਕਿ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਜੇਕਰ ਉਸ ਦੇ ਲੋਕ ਭੁੱਖੇ ਰਹਿ ਜਾਣ। ਉਨ੍ਹਾਂ ਨੇ ਫਿਰ ਦੁਹਰਾਇਆ ਕਿ ਉਹ ਮਦੀਨਾ ਦੀ ਤਰ੍ਹਾਂ ਦਾ ਕਲਿਆਣਕਾਰੀ ਰਾਜ ਬਣਾਉਣਾ ਚਾਹੁੰਦੇ ਹਨ, ਜਿਥੇ ਸਮਾਜ ਦੇ ਗਰੀਬ ਤਬਕੇ ਦਾ ਉਤਥਾਨ ਹੋਵੇਗਾ। ਉਨ੍ਹਾਂ ਨੇ ਆਖਿਆ ਕਿ ਲੋਕ ਬੇਤਾਕ ਹਨ ਪਰ ਬਦਲਾਅ 'ਚ ਸਮਾਂ ਲੱਗੇਗਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸਿਰਫ 13 ਮਹੀਨੇ ਹੋਏ ਹਨ ਅਤੇ ਲੋਕ ਪੁੱਛਦੇ ਹਨ ਕਿ ਕਿਥੇ ਮਦੀਨਾ ਰਾਜ। ਇਕ ਦਿਨ 'ਚ ਮਦੀਨਾ ਨਹੀਂ ਬਣਦਾ।

Khushdeep Jassi

This news is Content Editor Khushdeep Jassi