ਮਰਹੂਮ ਸ਼੍ਰੋਮਣੀ ਸਾਹਿਤਕਾਰ ਸ਼ਿਵਚਰਨ ਸਿੰਘ ਗਿੱਲ ਦੀ ਯਾਦ ''ਚ ਲਗਾਏ ਬੈਂਚ ਦਾ ਉਦਘਾਟਨ

08/18/2022 2:51:56 AM

ਸਾਊਥਾਲ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਰਤਾਨਵੀ ਪੰਜਾਬੀ ਸਾਹਿਤ ਜਗਤ 'ਚ ਸ਼ਿਵਚਰਨ ਸਿੰਘ ਗਿੱਲ ਦਾ ਬਹੁਤ ਵੱਡਾ ਨਾਂ ਹੈ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅਜਿਹੇ ਵੱਡੇ ਤੇ ਸ਼ਾਹਕਾਰ ਕੰਮ ਕੀਤੇ ਹਨ, ਜੋ ਹਰੇਕ ਦੇ ਹਿੱਸੇ ਨਹੀਂ ਆਉਂਦੇ। ਉਹ ਹਰ ਸਾਹ ਪੰਜਾਬ, ਪੰਜਾਬੀਅਤ ਤੇ ਪੰਜਾਬੀ ਭਾਈਚਾਰੇ ਲਈ ਸਰਗਰਮ ਰਹੇ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਿਊਂਦਾ ਰੱਖਣ ਲਈ ਅੱਗੇ ਲੈ ਕੇ ਤੁਰ ਰਹੀ ਹੈ। ਸ਼ਿਵਚਰਨ ਸਿੰਘ ਗਿੱਲ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੀ ਯਾਦ ਵਿੱਚ ਈਲਿੰਗ ਕੌਂਸਲ ਵੱਲੋਂ ਸਾਊਥਾਲ ਦੇ ਨੌਰਵੁੱਡ ਗਰੀਨ ਪਾਰਕ ਵਿੱਚ ਯਾਦਗਾਰੀ ਬੈਂਚ ਲਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਹੀ ਜਵਾਨ ਹੈ SI ਦੀ ਗੱਡੀ 'ਚ ਬੰਬ ਰਖਵਾਉਣ ਵਾਲਾ?, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

ਉਨ੍ਹਾਂ ਦੀ ਯਾਦ 'ਚ ਲਾਏ ਗਏ ਬੈਂਚ ਦੇ ਉਦਘਾਟਨ ਮੌਕੇ ਲੰਡਨ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਵਰਿੰਦਰ ਸ਼ਰਮਾ (ਮੈਂਬਰ ਪਾਰਲੀਮੈਂਟ), ਓਂਕਾਰ ਸਹੋਤਾ (ਗ੍ਰੇਟਰ ਲੰਡਨ ਅਸੈਂਬਲੀ ਮੈਂਬਰ), ਈਲਿੰਗ ਕੌਂਸਲ ਦੀ ਮੇਅਰ ਮਿਸਿਜ਼ ਮਹਿੰਦਰ ਕੌਰ ਮਿੱਡਾ, ਕੌਂਸਲਰ ਜਸਵੀਰ ਕੌਰ ਆਨੰਦ, ਡਿਪਟੀ ਲੀਡਰ ਰਣਜੀਤ ਸਿੰਘ ਧੀਰ, ਸਾਬਕਾ ਕੌਂਸਲਰ ਮਨਜੀਤ ਸਿੰਘ ਬੁੱਟਰ ਤੇ ਉਨ੍ਹਾਂ ਦੀ ਪਤਨੀ ਸ਼ਾਮਲ ਹੋਏੇ। ਬੁਲਾਰਿਆਂ ਨੇ ਸ਼ਿਵਚਰਨ ਸਿੰਘ ਗਿੱਲ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਦੇ ਉਨ੍ਹਾਂ ਦੀਆਂ ਯਾਦਾਂ ਨੂੰ ਸਾਂਭਣ ਤੇ ਅੱਗੇ ਤੋਰਨ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਨੇ ਇਸ ਮੌਕੇ ਰਿਬਨ ਕੱਟ ਕੇ ਉਦਘਾਟਨ ਕੀਤਾ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਵਚਰਨ ਸਿੰਘ ਗਿੱਲ ਆਪਣੇ ਵਿੱਚ ਇਕ ਤੁਰਦੀ-ਫਿਰਦੀ ਸੰਸਥਾ ਸੀ। ਉਨ੍ਹਾਂ ਦੇ ਚਲਾਣੇ ਉਪਰੰਤ ਅਸੀਂ ਆਪਣੇ-ਆਪ ਨੂੰ ਸੱਖਣੇ ਮਹਿਸੂਸ ਕਰਦੇ ਹਾਂ ਪਰ ਉਨ੍ਹਾਂ ਦੀ ਬੇਟੀ ਵੱਲੋਂ ਉਨ੍ਹਾਂ ਲਈ ਕੀਤੇ ਜਾ ਰਹੇ ਕਰਜ ਕਾਬਲ-ਏ-ਤਾਰੀਫ਼ ਹਨ। ਅਸੀਂ ਉਨ੍ਹਾਂ ਦੀ ਯਾਦ ਨੂੰ ਸਾਂਭਣ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਤੁਰਦੇ ਰਹਾਂਗੇ।

ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਗੈਂਗ ਦੇ 2 ਗੈਂਗਸਟਰ ਗ੍ਰਿਫ਼ਤਾਰ, 2 ਕਿਲੋ ਹੈਰੋਇਨ ਤੇ 1 ਪਿਸਟਲ ਬਰਾਮਦ

ਇਸ ਮੌਕੇ ਮਿਸਿਜ਼ ਮਿੱਡਾ ਨੇ ਕਿਹਾ ਕਿ ਇਸ ਬੈਂਚ 'ਤੇ ਸ਼ਿਵਚਰਨ ਸਿੰਘ ਗਿੱਲ ਦੀ ਫੋਟੋ ਵੀ ਲਗਵਾਉਣਗੇ। ਇਸ ਤੋਂ ਇਲਾਵਾ ਇਸ ਮੌਕੇ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਦਲਜਿੰਦਰ ਸਿੰਘ ਗਰੇਵਾਲ ਤੇ ਪਤਨੀ, ਅਮਰ ਜੋਤੀ, ਚਰਚਾ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ। ਸ਼ਿਵਚਰਨ ਸਿੰਘ ਗਿੱਲ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਦੇ ਨਾਲ ਉਨ੍ਹਾਂ ਦੇ ਸਤਿਕਾਰ ਯੋਗ ਮਾਤਾ ਸ਼੍ਰੀਮਤੀ ਧਨਿੰਦਰ ਕੌਰ ਗਿੱਲ ਤੇ ਸਾਰਾ ਪਰਿਵਾਰ, ਸਾਹਿਤ ਕਲਾ ਕੇਂਦਰ ਵੱਲੋਂ ਅਜ਼ੀਮ ਸ਼ੇਖ਼ਰ, ਮਨਜੀਤ ਕੌਰ ਪੱਡਾ, ਕੁਲਦੀਪ ਕਿੱਟੀ ਬੱਲ, ਨਾਵਲਕਾਰ ਮਹਿੰਦਰਪਾਲ ਧਾਲੀਵਾਲ, ਗੁਰਮੇਲ ਕੌਰ ਸੰਘਾ, ਨਸਰੀਨ ਮਲਿਕ ਤੇ ਪਰਿਵਾਰ, ਗੁਰਦੇਵ ਸਿੰਘ ਬਰਾੜ, ਬੀ ਐੱਸ ਗਿੱਲ, ਹਰਚਰਨ ਗਰੇਵਾਲ, ਮਹਿੰਦਰ ਗਰੇਵਾਲ, ਸ਼ਿਵਜੋਤ ਸਿੰਘ, ਅਮਰਜੀਤ ਗਿੱਲ, ਜਾਸਮੀਨ ਕੌਰ, ਅਰਜਣ ਸਿੰਘ ਗਿੱਲ, ਮਨਪ੍ਰੀਤ ਕੌਰ ਦਿਓਲ, ਜਪਿੰਦਰ ਕੌਰ ਢੇਸੀ, ਪਰਮਜੀਤ ਕੌਰ ਢੇਸੀ ਤੇ ਦਪਿੰਦਰ ਕੌਰ ਢੇਸੀ ਸ਼ਾਮਲ ਹੋਏ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh