ਦੁਨੀਆ ਦਾ ਸਭ ਤੋਂ ਵੱਡਾ ਖਰਗੋਸ਼ ਹੋਇਆ ਗਾਇਬ, ਲੱਭਣ ਵਾਲੇ ਨੂੰ ਮਿਲਣਗੇ 2 ਲੱਖ ਰੁਪਏ

04/18/2021 12:19:25 AM

ਲੰਡਨ-ਦੁਨੀਆ ਦਾ ਸਭ ਤੋਂ ਵੱਡਾ ਖਰਗੋਸ਼ ਗਾਇਬ ਹੋ ਗਿਆ ਹੈ। ਡਾਰੀਅਸ Darius ਨਾਂ ਦਾ ਇਹ ਖਰਗੋਸ਼ 1.2 ਮੀਟਰ ਦਾ ਹੈ ਅਤੇ ਕਰੀਬ ਇਕ ਹਫਤੇ ਤੋਂ ਗਾਇਬ ਹੈ। ਸਥਾਨਕ ਪੱਛਮੀ ਮਰਸੀਆ ਪੁਲਸ ਨੇ ਦੱਸਿਆ ਕਿ ਇਸ ਕਾਨਟੀਨੈਂਟਲ ਜਾਇੰਟ ਖਰਗੋਸ਼ ਨੂੰ ਉਸ ਦੇ ਵਾੜੇ ਤੋਂ ਚੋਰੀ ਕਰ ਲਿਆ ਗਿਆ।

ਇਹ ਵੀ ਪੜ੍ਹੋ-ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਨਰਸ ਗ੍ਰਿਫਤਾਰ

ਇਹ ਆਪਣੇ ਮਾਲਕਾਂ ਦੇ ਬਗੀਚੇ 'ਚ ਸੀ। ਸਾਲ 2020 'ਚ ਇਸ ਨੇ ਆਪਣਾ ਨਾਂ ਗਿੰਨੀਜ਼ ਬੁੱਕ ਆਪ ਰਿਕਾਰਡ 'ਚ ਦਰਜ ਕਰਵਾਇਆ ਸੀ। ਇਸ ਨੂੰ ਲੱਭਣ ਵਾਲੇ ਨੂੰ £2,000 ਭਾਵ ਘੱਟੋ-ਘੱਟ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਡੈਰੀਅਸ ਫਲੈਮਿਸ਼ ਜਾਇੰਟ ਹੈ ਜੋ ਧਰਤੀ 'ਤੇ ਖਰਗੋਸ਼ਾਂ ਦੀ ਸਭ ਤੋਂ ਵੱਡੀ ਪ੍ਰਜਾਤੀ ਹੈ।

ਮੈਰੀਲੈਂਡ ਜ਼ੂ ਮੁਤਾਬਕ ਇਨ੍ਹਾਂ ਦਾ ਵਜ਼ਨ 7 ਕਿੱਲੋ ਤੱਕ ਹੋ ਸਕਦਾ ਹੈ ਅਤੇ ਲੰਬਾਈ 0.76 ਮੀਟਰ ਹੈ। ਇਹ ਘਰੇਲੂ ਹੁੰਦੇ ਹਨ ਅਤੇ 300 ਸਾਲ ਪਹਿਲਾਂ ਇਨ੍ਹਾਂ ਨੂੰ ਮੀਟ ਅਤੇ ਫਰ ਲਈ ਪਾਲਿਆ ਜਾਂਦਾ ਸੀ। ਅੱਜ ਇਨ੍ਹਾਂ ਨੂੰ ਪਾਲਤੂ ਜਾਨਵਰ ਦੇ ਤੌਰ 'ਤੇ ਰੱਖਿਆ ਜਾਂਦਾ ਹੈ। ਡੈਰੀਅਸ ਦੀ ਮਾਲਕਨ ਏਨੇਟ ਐਡਵਰਡਸ ਮੁਤਾਬਕ ਇਹ ਕੁੱਤੇ ਪਾਲਣ ਤੋਂ ਵੀ ਆਸਾਨ ਹੁੰਦਾ ਹੈ।

ਇਹ ਵੀ ਪੜ੍ਹੋ-ਤਾਈਵਾਨ ਦੇ ਸੁਰੱਖਿਆ ਖੇਤਰ 'ਚ ਫਿਰ ਦਾਖਲ ਹੋਏ ਚੀਨੀ ਲੜਾਕੂ ਜਹਾਜ਼, ਇਕ ਮਹੀਨੇ 'ਚ 12ਵੀਂ ਵਾਰ ਕੀਤੀ ਘੁਸਪੈਠ

ਪੁਲਸ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਕਾਨਟਿਨੈਂਟਲ ਜਾਇੰਟ ਖਰਗੋਸ਼ ਨੂੰ ਉਸ ਦੇ ਮਾਲਕਾਂ ਦੇ ਬਗੀਚੇ 'ਚ ਰੱਖੇ ਵਾੜੇ 'ਚੋਂ 10-11 ਅਪ੍ਰੈਲ ਦੀ ਰਾਤ ਨੂੰ ਚੋਰੀ ਕਰ ਲਿਆ ਗਿਆ ਹੋਵੇ। ਇਹ ਖਰਗੋਸ਼ ਕਾਫੀ ਖਾਸ ਹੈ ਕਿਉਂਕਿ ਇਸ ਦਾ ਆਕਾਰ 4 ਫੁੱਟ ਹੈ ਅਤੇ ਇਸ ਨੂੰ ਦੁਨੀਆ 'ਚ ਸਭ ਤੋਂ ਵੱਡਾ ਖਰਗੋਸ਼ ਹੋਣ ਦਾ ਤੰਮਗਾ ਮਿਲਿਆ ਹੈ।

ਇਹ ਵੀ ਪੜ੍ਹੋ-‘ਜੋਹਾਨਿਸਬਰਗ ਦੇ ਇਕ ਹਸਪਤਾਲ 'ਚ ਲੱਗੀ ਅੱਗ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar