ਲੈਪਟਾਪ ਦੀ ਬੈਟਰੀ ਫਟਣ ਨਾਲ 20 ਸਾਲਾ ਕੁੜੀ ਹੋਈ ਜ਼ਖਮੀ

07/24/2017 4:10:32 PM

ਮੈਲਬੌਰਨ— ਲੈਪਟਾਪ ਦੀ ਬੈਟਰੀ ਫਟਣ ਤੋਂ ਬਾਅਦ ਮੈਲਬੌਰਨ ਦੀ 20 ਸਾਲ ਦੀ ਕੁੜੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੁੜੀ ਨੇ ਰਾਤ ਦੇ ਸਮੇਂ ਲੈਪਟਾਪ ਨੂੰ ਚਾਰਜਿੰਗ 'ਤੇ ਲਾਇਆ ਹੋਇਆ ਸੀ ਅਤੇ ਸ਼ਾਰਟ ਸਰਕਟ ਹੋਣ ਨਾਲ ਰਾਤੋ-ਰਾਤ ਇਹ ਅੱਗ ਕਮਰੇ ਅੰਦਰ ੱਸੁਲਗਦੀ ਰਹੀ। ਥੋੜ੍ਹੀ ਹੀ ਦੇਰ ਬਾਅਦ ਇਹ ਅੱਗ ਹੋਰ ਵਧ ਗਈ, ਜਿਸ ਤੋਂ ਬਾਅਦ ਫਾਇਰ ਫਾਈਟਰਜ਼ ਨੂੰ ਪ੍ਰਾਸਪੈਕਟ ਹਿੱਲ ਰੋਡ, ਕੈਨਟਰਬਰੀ ਵਿਖੇ ਘਰ ਬੁਲਾਇਆ ਗਿਆ ਸੀ।
ਮੈਟਰੋਪਲੀਟਨ ਫਾਇਰ ਬ੍ਰਿਗੇਡ (ਐਮ. ਐਫ. ਬੀ) ਨੇ ਇਕ ਬਿਆਨ ਵਿਚ ਕਿਹਾ ਹੈ ਕਿ ਲਗਾਤਾਰ ਲੈਪਟਾਪ ਨੂੰ ਚਾਰਜ ਕਰਨ ਤੋਂ ਬਾਅਦ ਹੀ ਕੁੜੀ ਦੇ ਲੈਪਟਾਪ ਨੂੰ ਅੱਗ ਲੱਗੀ ਹੈ ਜਿਸ ਨਾਲ ਉਹ ਆਪ ਵੀ ਜ਼ਖਮੀ ਹੋ ਗਈ। ਮੌਕੇ 'ਤੇ ਹੀ ਉਸ ਦਾ ਇਲਾਜ਼ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਐਮ. ਐਫ. ਬੀ ਨੇ ਲੋਕਾਂ ਨੂੰ ਸਿਰਫ ਅਸਲੀ ਕੰਪਿਊਟਰ ਕੰਪੋਨੈਂਟ ਖਰੀਦਣ ਅਤੇ ਨਿਰਮਾਤਾਵਾਂ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।