ਲਾਹੌਰ ਹਾਈਕੋਰਟ ਨੇ ਸਰਬਜੀਤ ਦੇ ਕਤਲ ਦੇ ਦੋਸ਼ੀ ਕੀਤੇ ਬਰੀ

12/15/2018 8:42:38 PM

ਲਾਹੌਰ (ਏਜੰਸੀ)- ਪਾਕਿਸਤਾਨ ਦੀ ਅਦਾਲਤ ਨੇ ਕੋਟ ਲਖਪਤ 'ਚ ਸਾਲ 2013 'ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਕਤਲ ਮਾਮਲੇ ਵਿਚ ਵੱਡਾ ਫੈਸਲਾ ਸੁਣਾਇਆ ਹੈ। ਲਾਹੌਰ ਹਾਈਕੋਰਟ ਨੇ ਇਸ ਕਤਲਕਾਂਡ ਵਿਚ ਸ਼ਾਮਲ ਦੋ ਪ੍ਰਮੁੱਖ ਸ਼ਖਸੀਅਤਾਂ ਨੂੰ ਬਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਬੂਤਾਂ ਦੀ ਘਾਟ ਕਾਰਨ ਕੋਰਟ ਨੇ ਦੋਹਾਂ ਨੂੰ ਬਰੀ ਕਰ ਦਿੱਤਾ।
ਇਹ ਮਾਮਲਾ ਪੰਜ ਸਾਲ ਤੋਂ ਕੋਰਟ ਵਿਚ ਪੈਂਡਿੰਗ ਸੀ, ਜਿਸ 'ਤੇ ਲਾਹੌਰ ਸੈਸ਼ਨ ਕੋਰਟ ਨੇ ਅੱਜ ਫੈਸਲਾ ਸੁਣਾਇਆ।

ਅਦਾਲਤ ਦੇ ਇਕ ਅਧਿਕਾਰੀ ਮੁਤਾਬਕ, ਲਾਹੌਰ ਦੀ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਮੁਹੰਮਦ ਮੋਇਨ ਖੋਖਰ ਨੇ ਗਵਾਹਾਂ ਦੇ ਮੁੱਕਰ ਜਾਣ ਤੋਂ ਬਾਅਦ ਮੁੱਖ ਸ਼ੱਕੀਆਂ ਅਮੀਰ ਤੰਬਾ ਅਤੇ ਮੁਦਾਸਾਰ ਨੂੰ ਬਰੀ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਦੋਹਾਂ ਸ਼ੱਕੀਆਂ ਖਿਲਾਫ ਅਦਾਲਤ ਵਿਚ ਇਕ ਵੀ ਗਵਾਹ ਨੇ ਗਵਾਹੀ ਨਹੀਂ ਦਿੱਤੀ। ਅਦਾਲਤ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਖਿਲਾਫ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਸ਼ੱਕੀ ਸੁਰੱਖਿਆ ਚਿੰਤਾਵਾਂ ਕਾਰਨ ਕੋਟ ਲਖਪਤ ਜੇਲ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਏ।

ਜ਼ਿਕਰਯੋਗ ਹੈ ਕਿ 49 ਸਾਲਾ ਸਰਬਜੀਤ ਨੂੰ ਮਈ 2013 ਵਿਚ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਸਾਥੀ ਕੈਦੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਮੌਤ ਦੀ ਸਜ਼ਾ ਪ੍ਰਾਪਤ ਦੋਹਾਂ ਕੈਦੀਆਂ ਆਮਿਰ ਸਰਫਰਾਜ਼ ਉਰਫ ਤਾਂਬਾ ਅਤੇ ਮੁਦੱਸਰ ਨੇ ਹੀ ਸਰਬਜੀਤ 'ਤੇ ਹਮਲਾ ਕੀਤਾ ਸੀ ਅਤੇ ਸਰਬਜੀਤ ਨੂੰ ਕਤਲ ਕਰ ਦਿੱਤਾ ਸੀ। 

Sunny Mehra

This news is Content Editor Sunny Mehra