ਲਾਦੇਨ ਦੀ ਜਾਣਕਾਰੀ ਦੇਣ ਵਾਲੇ ਡਾਕਟਰ ਨੂੰ ਪਾਕਿ ਦੀ ਜੇਲ ''ਚੋਂ ਆਜ਼ਾਦ ਕਰਾਉਣਗੇ ਟਰੰਪ

07/21/2019 7:58:15 PM

ਵਾਸ਼ਿੰਗਟਨ - ਸੋਮਵਾਰ 22 ਜੁਲਾਈ ਨੂੰ ਵਾਸ਼ਿੰਗਟਨ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਤੋਂ ਪਹਿਲਾਂ ਟਰੰਪ ਐਡਮਿਨੀਸਟ੍ਰੇਸ਼ਨ ਦੇ ਇਕ ਉੱਚ ਅਧਿਕਾਰੀ ਦਾ ਆਖਣਾ ਹੈ ਕਿ ਵ੍ਹਾਈਟ ਹਾਊਸ 'ਚ ਇਮਰਾਨ ਨਾਲ ਮੀਟਿੰਗ ਕਰਦੇ ਸਮੇਂ ਟਰੰਪ ਉਸ ਪਾਕਿਸਤਾਨ ਡਾਕਟਰ ਦੀ ਰਿਹਾਈ ਦਾ ਮੁੱਦਾ ਚੁੱਕ ਸਕਦੇ ਹਨ ਜਿਸ ਨੇ ਅਮਰੀਕੀ ਇੰਟੈਲੀਜੈਂਸ ਏਜੰਸੀ (ਸੀ. ਆਈ. ਏ.) ਨੂੰ ਓਸਾਮਾ ਬਿਨ ਲਾਦੇਨ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। ਇਮਰਾਨ ਸੋਮਵਾਰ ਤੋਂ 2 ਦਿਨਾਂ ਅਮਰੀਕੀ ਦੌਰੇ 'ਤੇ ਹੋਣਗੇ।

ਅਮਰੀਕਾ ਲਈ ਵੱਡਾ ਮਾਮਲਾ
ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੰਪ ਐਡਮਿਨੀਸਟ੍ਰੇਸ਼ਨ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਅਮਰੀਕੀ ਜਨਤਾ ਲਈ ਇਹ ਇਕ ਬਹੁਤ ਵੱਡਾ ਮਸਲਾ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਪਾਕਿਸਤਾਨ ਡਾਕਟਰ ਅਫਰੀਦੀ ਨੂੰ ਰਿਹਾਅ ਕਰਦਾ ਹੈ ਤਾਂ ਸਿਰਫ ਇਸ ਖੇਤਰ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਭਾਈਚਾਰੇ 'ਚ ਉਸ ਦਾ ਕੱਦ ਹੋਰ ਵਧ ਜਾਵੇਗਾ। ਟਰੰਪ ਜਿਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਬਣੇ ਸਨ ਉਸ ਸਮੇਂ ਉਨ੍ਹਾਂ ਨੇ ਬਿਆਨ ਦਿੱਤਾ ਸੀ। ਵ੍ਹਾਈਟ ਹਾਊਸ ਪਹੁੰਚਣ ਤੋਂ ਬਾਅਦ ਉਹ 2 ਮਿੰਟ ਦੇ ਅੰਦਰ ਪਾਕਿਸਤਾਨ ਤੋਂ ਡਾਕਟਰ ਅਫਰੀਦੀ ਨੂੰ ਰਿਹਾਅ ਕਰਾ ਲੈਣਗੇ।



ਡਾਕਟਰ ਨੇ ਸੀ. ਆਈ. ਏ. ਨੂੰ ਦਿੱਤੀ ਸੀ ਜਾਣਕਾਰੀ
ਡਾਕਟਰ ਅਫਰੀਦੀ ਨੇ ਅਲਕਾਇਦਾ ਦੇ ਸਰਗਨਾ ਲਾਦੇਨ ਦਾ ਪਤਾ ਲਗਾਉਣ 'ਚ ਸੀ. ਆਈ. ਏ. ਦੀ ਮਦਦ ਕੀਤੀ ਸੀ। ਮਈ 2011 'ਚ ਅਮਰੀਕੀ ਨੇਵੀ ਸੀਲ ਕਮਾਂਡੋਜ਼ ਨੇ ਲਾਦੇਨ ਨੂੰ ਐਬਟਾਬਾਦ 'ਚ ਢੇਰ ਕਰ ਦਿੱਤਾ ਸੀ। ਇਸ ਅਪਰੇਸ਼ਨ ਤੋਂ ਬਾਅਦ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਉਹ ਜੇਲ 'ਚ ਬੰਦ ਹੈ। ਵੁਆਇਸ ਆਫ ਅਮਰੀਕਾ (ਵੀ. ਓ. ਏ.) ਨੂੰ ਦਿੱਤੇ ਇੰਟਰਵਿਊ 'ਚ ਡਾਕਟਰ ਅਫਰੀਦੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਵਕੀਲ ਨੇ ਇਸ ਗੱਲ ਦੀ ਉਮੀਦ ਜਤਾਈ ਸੀ ਕਿ ਟਰੰਪ ਅਤੇ ਖਾਨ ਮੀਟਿੰਗ 'ਚ ਉਨ੍ਹਾਂ ਦੀ ਰਿਹਾਈ 'ਤੇ ਚਰਚਾ ਕਰਨਗੇ।

ਪਾਕਿਸਤਾਨ ਤੋਂ ਅਮਰੀਕਾ ਨੇ ਕੀਤ ਅਪੀਲ
ਅਫਰੀਦੀ ਦੇ ਵਕੀਲ ਕਮਰ ਨਦੀਮ ਨੇ ਇੰਟਰਵਿਊ 'ਚ ਕਿਹਾ ਸੀ ਕਿ ਡਾਕਟਰ ਅਫਰੀਦੀ ਮੁਸ਼ਕਿਲ ਹਾਲਾਤਾਂ ਕਾਰਨ ਸੌਂ ਨਹੀਂ ਪਾਉਂਦੇ। ਜਿਸ ਜੇਲ 'ਚ ਉਨ੍ਹਾਂ ਨੂੰ ਰੱਖਿਆ ਗਿਆ ਹੈ ਉਥੇ ਕੋਈ ਖਿੜਕੀ ਵੀ ਨਹੀਂ ਹੈ ਇਸ ਦਾ ਕਾਰਨ ਉਥੇ ਕਾਫੀ ਗਰਮੀ ਰਹਿੰਦੀ ਹੈ। ਇਮਰਾਨ ਖਾਨ ਅਮਰੀਕਾ ਜਾ ਰਹੇ ਹਨ ਪਰ ਜੇਕਰ ਅਫਰੀਦੀ ਇਸ ਤਰ੍ਹਾਂ ਨਾਲ ਤਕਲੀਫ 'ਚ ਰਹਿੰਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਸਫਲ ਨਹੀਂ ਹੋਵੇਗਾ। ਟਰੰਪ ਐਡਮਿਨੀਸਟ੍ਰੇਸ਼ਨ ਦੇ ਉੱਚ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਵੱਲੋਂ ਇਮਰਾਨ ਅਤੇ ਟਰੰਪ ਦੀ ਮੀਟਿੰਗ ਤੋਂ ਪਹਿਲਾਂ ਪਾਕਿ ਨੂੰ ਅਫਰੀਦੀ ਦੀ ਰਿਹਾਈ ਲਈ ਅਪੀਲ ਕੀਤੀ ਹੈ।

ਟਰੰਪ ਸਰਕਾਰ ਨੇ ਦੱਸਿਆ 'ਹੀਰੋ'
ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੇ ਅਫਰੀਦੀ ਦੀ ਰਿਹਾਈ ਲਈ ਪਾਕਿਸਤਾਨ ਨੂੰ ਜਨਤਕ ਅਤੇ ਨਿੱਜੀ ਤੌਰ 'ਤੇ ਦੱਸ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਅਪੀਲ ਕੀਤੀ ਜਾਂਦੀ ਰਹੇਗੀ। ਉਨ੍ਹਾਂ ਕਿਹਾ ਕਿ ਡਾਕਟਰ ਅਫਰੀਦੀ ਦੇ ਨਾਲ ਕਿਵੇਂ ਵਿਵਹਾਰ ਹੋ ਰਿਹਾ ਹੈ ਇਸ ਨੂੰ ਲੈ ਕੇ ਹਮੇਸ਼ਾ ਪਾਕਿ ਦੀ ਅਗਵਾਈ 'ਤੇ ਸਵਾਲ ਚੁੱਕੇ ਜਾਣਗੇ। ਟਰੰਪ ਪ੍ਰਸ਼ਾਸਨ ਨੇ ਡਾਕਟਰ ਅਫਰੀਦੀ ਨੂੰ ਹੀਰੋ ਕਰਾਰ ਦਿੱਤਾ ਹੈ। ਐਡਮਿਨਸਟ੍ਰੇਸ਼ਨ ਦੀ ਮੰਨੀਏ ਤਾਂ ਉਨ੍ਹਾਂ ਨੇ 9/11 ਹਮਲਿਆਂ ਦੇ ਵਿਲੇਨ ਦਾ ਪਤਾ ਲਗਾਉਣ 'ਚ ਅਮਰੀਕਾ ਦੀ ਵੱਡੀ ਮਦਦ ਕੀਤੀ ਸੀ।

Khushdeep Jassi

This news is Content Editor Khushdeep Jassi