ਕੁਵੈਤ ਦੀ ਸਰਕਾਰ ਨੇ ਦਿੱਤਾ ਅਸਤੀਫਾ

11/14/2019 5:49:16 PM

ਕੁਵੈਤ ਸਿਟੀ (ਭਾਸ਼ਾ): ਕੁਵੈਤ ਦੇ ਮੰਤਰੀਮੰਡਲ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ। ਇਸ ਤੋਂ ਕੁਝ ਦਿਨ ਪਹਿਲਾਂ ਦੇਸ਼ ਦੀ ਲੋਕ ਨਿਰਮਾਣ ਮੰਤਰੀ ਨੇ ਸੰਸਦ ਵੱਲੋਂ ਪੁੱਛਗਿੱਛ ਕੀਤੇ ਜਾਣ ਦੇ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਕੁਝ ਚੁਣੇ ਹੋਏ ਸਾਂਸਦਾਂ ਨੇ ਜੇਨਨ ਰਮਦਾਨ 'ਤੇ ਦੋਸ਼ ਲਗਾਇਆ ਸੀ ਕਿ ਉਹ 2018 ਵਿਚ ਆਏ ਵਿਨਾਸ਼ਕਾਰੀ ਹੜ੍ਹ ਵਿਚ ਨੁਕਸਾਨੇ ਗਏ ਬੁਨਿਆਦੀ ਢਾਂਚਿਆਂ ਅਤੇ ਸੜਕਾਂ ਦੀ ਮੁਰੰਮਤ ਕਰਾਉਣ ਵਿਚ ਅਸਫਲ ਰਹੀ। ਸਥਾਨਕ ਮੀਡੀਆ ਮੁਤਾਬਕ 10 ਸਾਂਸਦਾਂ ਨੇ ਉਨ੍ਹਾਂ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਸੀ। 

ਰਮਦਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੰਤਰਾਲੇ ਦੇ ਨਾਲ ਲੰਬੇ ਸਮੇਂ ਤੋਂ ਸਮੱਸਿਆਵਾਂ ਚੱਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਮੁੱਦਿਆਂ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ, ਜੋ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਹੋਏ ਹਨ। ਇੱਥੇ ਦੱਸ ਦਈਏ ਕਿ ਕੁਵੈਤ ਵਿਚ ਸਰਕਾਰ ਨੇ ਪਹਿਲਾਂ ਵੀ ਅਸਤੀਫਾ ਦਿੱਤਾ ਸੀ ਜਦੋਂ ਉਸ ਨੇ ਅਵਿਸ਼ਵਾਸ ਵੋਟ ਅਤੇ ਸੱਤਾਧਾਰੀ ਪਰਿਵਾਰ ਦੇ ਮੈਂਬਰਾਂ ਦੀ ਪੁੱਛਗਿੱਛ ਦਾ ਸਾਹਮਣਾ ਕੀਤਾ ਸੀ। ਕੁਵੈਤ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਜਬਰ ਅਲ ਸਬਾਹ ਨੇ ਦੇਸ਼ ਦੇ ਸ਼ਾਸਕ ਸ਼ੇਖ ਸਬਾਹ ਅਲ ਸਬਾਹ ਨੂੰ ਆਪਣੇ ਮੰਤਰੀਮੰਡਲ ਦਾ ਅਸਤੀਫਾ ਰਸਮੀ ਤੌਰ 'ਤੇ ਸੌਂਪ ਦਿੱਤਾ ਹੈ। ਦੇਸ਼ ਵਿਚ ਸੰਸਦੀ ਚੋਣਾਂ 2020 ਦੀ ਸ਼ੁਰੂਆਤ ਵਿਚ ਹੋਣ ਦੀ ਆਸ ਹੈ।

Vandana

This news is Content Editor Vandana