ਕੈਨੇਡਾ ਦੇ ਇਸ ਸ਼ਹਿਰ ''ਚ ਮਨਾਈ ਗਈ ਜਨਮ ਅਸ਼ਟਮੀ, ਲੱਗੀਆਂ ਰੌਣਕਾਂ

08/16/2017 1:53:08 PM

ਸਰੀ— ਕੈਨੇਡਾ 'ਚ ਬਹੁਤ ਸਾਰੇ ਭਾਰਤੀ ਰਹਿ ਰਹੇ ਹਨ। ਭਾਰਤ ਤੋਂ ਦੂਰ ਰਹਿ ਕੇ ਵੀ ਉਹ ਆਪਣੀ ਸੱਭਿਅਤਾ ਅਤੇ ਧਾਰਮਿਕ ਰਿਵਾਜ਼ਾਂ ਨੂੰ ਨਹੀਂ ਭੁੱਲੇ। ਇੱਥੇ ਰਹਿ ਰਹੇ ਭਾਰਤੀਆਂ ਨੇ ਸਰੀ 'ਚ ਸਥਾਪਤ 'ਦੁਰਗਾ ਭਾਮੇਸ਼ਵਰੀ ਮੰਦਰ' ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ। ਹਿੰਦੂ ਭਾਈਚਾਰੇ ਨੇ ਮਿਲ ਕੇ ਭਜਨ ਗਾਏ ਅਤੇ ਪੂਜਾ ਆਰਤੀ ਮਗਰੋਂ ਪ੍ਰਸ਼ਾਦ ਵੰਡਿਆ ਗਿਆ। ਦੁਰਗਾ ਮਾਂ ਦਾ ਇਹ ਮੰਦਰ ਬਹੁਤ ਸੋਹਣੀ ਤਰ੍ਹਾਂ ਨਾਲ ਸਜਾਇਆ ਗਿਆ ਸੀ। ਦੇਰ ਰਾਤ ਤਕ ਭਜਨ ਗਾਏ ਗਏ ਅਤੇ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ। ਮਾਤਾ ਰਾਣੀ ਦੀਆਂ ਭੇਟਾਂ ਗਾਉਣ ਮਗਰੋਂ ਸ਼੍ਰੀ ਕ੍ਰਿਸ਼ਨ ਜੀ ਦੇ ਭਜਨ ਗਾਏ ਗਏ ਅਤੇ ਕਥਾ ਸਰਵਣ ਕਰਵਾਈ ਗਈ।