ਕੋਵਿਡ-19 : ਰੂਸ ''ਚ ਇਕ ਦਿਨ ''ਚ ਰਿਕਾਰਡ 1,075 ਮਰੀਜ਼ਾਂ ਦੀ ਹੋਈ ਮੌਤ

10/23/2021 8:40:34 PM

ਮਾਸਕੋ-ਰੂਸ 'ਚ ਕੋਵਿਡ-19 ਦੇ ਕਾਰਨ ਸ਼ਨੀਵਾਰ ਨੂੰ ਰਿਕਾਰਡ 1,075 ਮਰੀਜ਼ਾਂ ਦੀ ਮੌਤ ਹੋਈ ਜਦਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ ਲਗਾਤਾਰ ਵਧ ਰਹੇ ਹਨ। ਰੂਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਮੁਤਾਬਕ ਸ਼ਨੀਵਾਰ ਨੂੰ ਦੇਸ਼ 'ਚ ਇਨਫੈਕਸ਼ਨ ਦੇ 37,678 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਇਨਫੈਕਸ਼ਨ ਦੇ ਕਾਰਨ ਰਿਕਾਰਡ 1,075 ਲੋਕਾਂ ਦੀ ਮੌਤ ਹੋਈ। ਦੇਸ਼ 'ਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਕ ਦਿਨ 'ਚ ਸਾਹਮਣੇ ਆਏ ਇਹ ਸਭ ਤੋਂ ਜ਼ਿਆਦਾ ਮਾਮਲੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 'ਡੇਲਟਾ ਪਲੱਸ' ਵੇਰੀਐਂਟ ਦੇ ਮਾਮਲਿਆਂ 'ਚ ਵਾਧੇ ਨੇ ਵਧਾਈ ਚਿੰਤਾ

ਰੂਸ 'ਚ ਅਕਤੂਬਰ 'ਚ ਰੋਜ਼ਾਨਾ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਸਤੰਬਰ ਦੇ ਮੁਕਾਬਲੇ 33 ਫੀਸਦੀ ਜ਼ਿਆਦਾ ਹੈ ਜਦਕਿ ਪਿਛਲੇ ਮਹੀਨੇ ਦੀ ਤੁਲਨਾ ਨਵੇਂ ਮਾਮਲਿਆਂ ਦੀ ਗਿਣਤੀ  'ਚ 70 ਫੀਸਦੀ ਦਾ ਵਾਧਾ ਹੈ। ਜ਼ਿਕਰੋਯਗ ਹੈ ਕਿ ਰੂਸ ਦੀ ਕੁੱਲ 14.6 ਕਰੋੜ ਦੀ ਆਬਾਦੀ ਦੇ ਸਿਰਫ ਇਕ ਤਿਹਾਈ ਲੋਕਾਂ ਨੇ ਹੀ ਕੋਵਿਡ ਟੀਕਾਕਰਨ ਕਰਵਾਇਆ ਹੈ। ਦੇਸ਼ ਦੇ ਸਿਹਤ ਢਾਂਚੇ 'ਤੇ ਦਬਾਅ ਕਾਫੀ ਵਧ ਗਿਆ ਹੈ। ਰੂਸ 'ਚ ਕੋਵਿਡ-19 ਟੀਕਾਕਰਨ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਦੀ ਕਾਫੀ ਕਮੀ ਹੈ ਅਤੇ ਲੋਕ ਟੀਕਾ ਲਵਾਉਣ ਤੋਂ ਝਿਜਕ ਰਹੇ ਹਨ।

ਇਹ ਵੀ ਪੜ੍ਹੋ : ਪਾਕਿ ਨੇ ਹਵਾਈ ਮੁਹਿੰਮ ਲਈ ਅਮਰੀਕਾ ਨਾਲ ਸਮਝੌਤੇ ਦੀ ਰਿਪੋਰਟ ਨੂੰ ਕੀਤਾ ਖਾਰਜ

ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਲੋਕਾਂ ਨੂੰ 30 ਅਕਤੂਬਰ ਤੋਂ ਸੱਤ ਨਵੰਬਰ ਤੱਕ ਘਰ 'ਚ ਹੀ ਰਹਿਣ ਦੇ ਹੁਕਮ ਦਿੱਤੇ ਹਨ। ਮਹਾਮਾਰੀ ਦੀ ਭਿਆਨਕ ਲਹਿਰ ਦਾ ਸਾਹਮਣਾ ਕਰ ਰਹੇ ਰੂਸ ਦੇ ਕਈ ਸੂਬਿਆਂ 'ਚ ਜਿੰਮ, ਸਿਨੇਮਾਘਰ ਅਤੇ ਰੈਸਟੋਰੈਂਟ ਆਦਿ ਨੂੰ ਬੰਦ ਕਰਨ ਵਰਗੇ ਵਾਧੂ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ। ਰੂਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਮੁਤਾਬਕ ਦੇਸ਼ 'ਚ ਹੁਣ ਤੱਕ ਕੋਵਿਡ-19 ਦੇ 82 ਲੱਖ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਮਹਾਮਾਰੀ ਕਾਰਨ 2,29,528 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਦੁਨੀਆ ਦਾ ਪਹਿਲਾਂ ਦੇਸ਼ ਸੀ ਜਿਸ ਨੇ ਅਗਸਤ 2020 'ਚ ਕੋਵਿਡ-19 ਰੋਕੂ ਟੀਕੇ ਦੇ ਰੂਪ 'ਚ ਸਪੂਤਨਿਕ-ਵੀ ਨੂੰ ਲਾਂਚ ਕਰਦੇ ਹੋਏ ਇਸ ਨੂੰ ਮਾਨਤਾ ਦਿੱਤੀ ਸੀ।

ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar