ਕੋਬੀ ਬ੍ਰਾਇੰਟ ਬਾਰੇ ਟਵੀਟ ਕਰਨ ਵਾਲੀ ਰਿਪੋਰਟਰ ਨੂੰ ਵਾਸ਼ਿੰਗਟਨ ਪੋਸਟ ਨੇ ਭੇਜਿਆ ਛੁੱਟੀ ''ਤੇ

01/28/2020 5:20:59 PM

ਵਾਸ਼ਿੰਗਟਨ— ਵਾਸ਼ਿੰਗਟਨ ਪੋਸਟ ਨੇ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਧਾਕੜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਦੇ ਬਾਰੇ 'ਚ ਜਬਰ-ਜ਼ਨਾਹ ਦੇ ਦੋਸ਼ਾਂ ਨਾਲ ਸਬੰਧਤ ਖ਼ਬਰ ਦਾ ਲਿੰਕ ਟਵੀਟ ਕਰਨ ਵਾਲੀ ਆਪਣੀ ਇਕ ਸਿਆਸੀ ਰਿਪੋਰਟਰ ਨੂੰ ਪ੍ਰਸ਼ਾਸਨਿਕ ਛੁੱਟੀ 'ਤੇ ਭੇਜ ਦਿੱਤਾ ਹੈ। ਅਖਬਾਰ ਦੇ ਦਰਜਨਾਂ ਪੱਤਰਕਾਰਾਂ ਨੇ ਰਿਪੋਰਟਰ ਨੂੰ ਛੁੱਟੀ 'ਤੇ ਭੇਜੇ ਜਾਣ ਦੇ ਫੈਸਲੇ ਆਲੋਚਨਾ ਕੀਤੀ ਹੈ। ਬ੍ਰਾਇੰਟ ਦੀ ਐਤਵਾਰ ਨੂੰ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਇਸ ਘਟਨਾ ਨਾਲ ਫੈਲੀ ਸੋਗ ਲਹਿਰ ਵਿਚਾਲੇ ਰਿਪੋਰਟਰ ਫੇਲੀਸੀਆ ਸੋਨਮੇਜ਼ ਨੇ ਟਵੀਟ ਕੀਤਾ ਜਿਸ ਦੀ ਸੋਸ਼ਲ ਮੀਡੀਆ 'ਤੇ ਬਹੁਤ ਆਲੋਚਨਾ ਹੋਈ। ਪੋਸਟ ਨੇ ਖਬਰ ਦਿੱਤੀ ਕਿ ਸੋਨਮੇਜ਼ ਨੂੰ ਜਾਨੋਂ ਮਾਰਨ ਅਤੇ ਜਬਰ-ਜ਼ਨਾਹ ਕਰਨ ਦੀ ਧਮਕੀ ਮਿਲੀ ਅਤੇ ਉਸ ਦੇ ਘਰ ਦਾ ਪਤਾ ਆਨਲਾਈਨ ਜਨਤਕ ਹੋਣ ਦੇ ਬਾਅਦ ਉਨ੍ਹਾਂ ਨੂੰ ਇਕ ਹੋਟਲ 'ਚ ਜਾਣਾ ਪਿਆ।

ਅਖਬਾਰ ਨੇ ਕਿਹਾ ਕਿ ਸੋਨਮੇਜ ਨੇ ਪ੍ਰਬੰਧ ਸੰਪਾਦਕ ਦੀ ਬੇਨਤੀ 'ਤੇ ਮੂਲ ਟਵੀਟ ਹਟਾ ਦਿੱਤਾ ਹੈ। ਉਨ੍ਹਾਂ ਨੂੰ ਕਾਰਜਕਾਰੀ ਸੰਪਾਦਕ ਮਾਰਟੀ ਬੈਰਾਨ ਦਾ ਵੀ ਈ-ਮੇਲ ਮਿਲਿਆ, ਜਿਸ 'ਚ ਕਿਹਾ ਗਿਆ, ''ਇਸ ਨੂੰ ਰੋਕੋ। ਤੁਸੀਂ ਅਜਿਹਾ ਕਰਕੇ ਅਦਾਰੇ ਨੂੰ ਨੁਕਸਾਨ ਪਹੁੰਚਾ ਰਹੀ ਹੋ।'' ਅਖਬਾਰ ਦੇ ਬੁਲਾਰੇ ਨੇ ਬੈਰਾਨ ਦੀ ਭੂਮਿਕਾ ਦੇ ਬਾਰੇ 'ਚ ਪੁੱਛੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਸੋਨਮੇਜ਼ ਨੇ ਸੋਮਵਾਰ ਰਾਤ ਕਿਹਾ ਕਿ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਦੋਂ ਤਕ ਚਲੇਗਾ। ਉਨ੍ਹਾਂ ਕਿਹਾ ਕਿ ਉਹ ਵਾਸ਼ਿੰਗਟਨ ਪੋਸਟ ਨਿਊਜ਼ਪੇਪਰ ਗਿਲਡ ਦੇ ਸੰਪਰਕ 'ਚ ਹਨ ਅਤੇ ਪ੍ਰਬੰਧਨ ਦੇ ਨਾਲ ਛੇਤੀ ਬੈਠਕ ਹੋ ਸਕਦੀ ਹੈ। ਗਿਲਡ ਦੇ ਮੈਂਬਰਾਂ ਨੇ ਰਿਪੋਰਟਰ ਦੀ ਮੁਅੱਤਲੀ ਦਾ ਵਿਰੋਧ ਕੀਤਾ।

ਸੋਨਮੇਜ਼ ਦਾ ਵਿਵਾਦਗ੍ਰਸਤ ਟਵੀਟ 2016 'ਚ 'ਡੇਲੀ ਬੀਸਟ' 'ਚ ਕੋਬੀ ਬ੍ਰਾਇੰਟ ਨਾਲ ਜੁੜਿਆ ਜਬਰ-ਜ਼ਨਾਹ ਮਾਮਲਾ : ਪੀੜਤ ਦੀ ਕਹਾਣੀ, ਅਤੇ ਆਰਥਿਕ ਤੌਰ 'ਤੇ ਮਨਜ਼ੂਰੀ ਨਾਲ ਛਪੀ ਖਬਰ ਨਾਲ ਜੁੜਿਆ ਸੀ। ਬ੍ਰਾਂਇੰਟ 'ਤੇ 2003 'ਚ ਕੋਲੋਰਾਡੋ ਦੇ ਇਕ ਰਿਜ਼ੋਰਟ 'ਚ 19 ਸਾਲਾ ਕਰਮਚਾਰੀ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲੱਗਾ ਸੀ। ਦੋਸ਼ਾਂ 'ਤੇ ਬ੍ਰਾਇੰਟ ਨੇ ਕਿਹਾ ਸੀ ਕਿ ਦੋਹਾਂ ਵਿਚਾਲੇ ਸਹਿਮਤੀ ਨਾਲ ਜਿਨਸੀ ਸਬੰਧ ਬਣੇ ਸਨ। ਬਾਅਦ 'ਚ ਬੇਨਤੀ 'ਤੇ ਇਸ ਕਰਮਚਾਰੀ ਨੇ ਜਿਨਸੀ ਸੋਸ਼ਣ ਦੇ ਉਪਰੋਕਤ ਦੋਸ਼ ਵਾਪਸ ਲੈ ਲਏ ਸਨ। ਮਹਿਲਾ ਨੇ ਬ੍ਰਾਇੰਟ ਖਿਲਾਫ ਦੀਵਾਨੀ ਮਾਮਲਾ ਦਾਇਰ ਕੀਤਾ ਸੀ ਜਿਸ ਦਾ ਅਦਾਲਤ ਦੇ ਬਾਹਰ ਹੱਲ ਹੋ ਗਿਆ।

Tarsem Singh

This news is Content Editor Tarsem Singh