ਜਾਣੋ ਅਜਿਹੇ ਮਗਰਮੱਛ ਦੇ ਬਾਰੇ ਵਿਚ ਜੋ ਚਲਾਉਂਦਾ ਹੈ ਬਾਈਕ ਅਤੇ ਦੇਖਦਾ ਹੈ ਟੀ. ਵੀ.

07/16/2017 10:39:25 AM

ਫਲੋਰਿਡਾ— ਕੀ ਤੁਸੀਂ ਕਦੇ ਅਜਿਹਾ ਮਗਰਮੱਛ ਦੇਖਿਆ ਹੈ, ਜੋ ਚਾਰ ਟਾਇਰਾਂ ਵਾਲੀ ਬਾਈਕ ਚਲਾਉਂਦਾ ਹੋਵੇ? ਜਾਂ ਫਿਰ ਇਨਸਾਨਾਂ ਦੀ ਤਰ੍ਹਾਂ ਕੱਪੜੇ ਪਾਉਂਦਾ ਹੋਵੇ? ਪਰ ਅਮਰੀਕਾ ਪ੍ਰਾਂਤ ਫਲੋਰਿਡਾ ਦੇ ਰਹਿਣ ਵਾਲਾ ''ਰੈਮਬੋ'' ਨਾਂ ਦਾ ਇਕ ਮਗਰਮੱਛ ਅਜਿਹਾ ਹੀ ਹੈ। ਇੰਨਾ ਹੀ ਨਹੀਂ ਉਹ ਲੋਕਾਂ ਦੇ ਇਸ਼ਾਰੇ ਵੀ ਸਮਝਦਾ ਹੈ।


ਫਲੋਰਿਡਾ ਦਾ ਰਹਿਣ ਵਾਲੀ ਮੈਰੀ ਅਨ ਥਾਰਨ ਨੇ ਇਸ ਮਗਰਮੱਛ ਨੂੰ 12 ਸਾਲ ਪਹਿਲਾਂ ਗੋਦ ਲਿਆ ਸੀ। ਹੌਲੀ-ਹੌਲੀ ਉਸ ਨੇ ਇਸ ਮਗਰਮੱਛ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ। ਇਸ ਸਿਖਲਾਈ ਦਾ ਅਸਰ ਇਹ ਹੋਇਆ ਕਿ ਰੈਮਬੋ ਨਾ ਸਿਰਫ ਖੁਦ ਦੀ ਸਾਫ-ਸਫਾਈ ਦਾ ਖਿਆਲ ਰੱਖਦਾ ਹੈ ਬਲਕਿ ਇਨਸਾਨਾਂ ਦੀ ਤਰ੍ਹਾਂ ਕੱਪੜੇ ਪਾਉਣ ਦੇ ਇਲਾਵਾ ਬਾਈਕ ਵੀ ਚਲਾਉਂਦਾ ਹੈ। ਹਾਲਾਂਕਿ, 6 ਫੁੱਟ ਲੰਬਾ ਹੋ ਚੁੱਕਾ ਇਹ ਮਗਰਮੱਛ ਹੁਣ ਮੈਰੀ ਕੋਲ ਨਹੀਂ ਰਿਹਾ, ਕਿਉਂਕਿ ਕਾਨੂੰਨੀ ਤੌਰ 'ਤੇ ਇਸ ਨੂੰ ਫਲੋਰਿਡਾ ਫਿਸ਼ ਐਂਡ ਵਾਈਲਡ ਲਾਈਫ ਨੂੰ ਸੌਂਪ ਦਿੱਤਾ ਗਿਆ ਹੈ।ਇਸ ਬਾਰੇ ਵਿਚ ਮੈਰੀ ਕਿਹਾ ਮੈਂ ਨਹੀਂ ਚਾਹੁੰਦੀ ਸੀ ਕਿ ਇਸ ਨੂੰ ਵਾਈਲਡ ਲਾਈਫ ਵਿਚ ਰਿਜ਼ਰਵ ਰੱਖਿਆ ਜਾਵੇ, ਕਿਉਂਕਿ ਇਹ ਹੋਰ ਮਗਰਮੱਛਾਂ ਤੋਂ ਵੱਖ ਹੈ। ਅਸੀਂ ਇਸ ਨੂੰ ਆਪਣੇ ਬੇਟੇ ਦੀ ਤਰ੍ਹਾਂ ਪਾਲਿਆ ਹੈ। ਇਹ ਸਾਡੇ ਇਸ਼ਾਰਿਆਂ ਨੂੰ ਸਮਝਦਾ ਹੈ ਅਤੇ ਲੋਕਾਂ ਨਾਲ ਜਲਦੀ ਹੀ ਘੁੱਲ-ਮਿਲ ਜਾਂਦਾ ਹੈ। ਇੰਨਾ ਹੀ ਨਹੀ, ਉਹ ਸਾਡੇ ਦੂਜੇ ਪਾਲਤੂ ਜਾਨਵਰ ਕੁੱਤਿਆਂ ਨਾਲ ਟੀ. ਵੀ. ਵੀ ਦੇਖਦਾ ਹੈ।

ਉਸ ਦੀ ਸਾਡੇ ਬੱਚਿਆਂ ਨਾਲ ਦੋਸਤੀ ਹੈ। ਮੈਰੀ ਮੁਤਾਬਕ ਉਸ ਨੇ ਇਸ ਮਗਰਮੱਛ ਲਈ 2.5 ਏਕੜ ਦੇ ਖੁੱਲ੍ਹੇ ਖੇਤਰ ਦਾ ਇੰਤਜ਼ਾਮ ਕੀਤਾ ਹੈ, ਤਾਂ ਜੋ ਇਹ ਆਰਾਮ ਨਾਲ ਰਹਿ ਸਕੇ।

ਮੈਰੀ ਇਸ ਨੂੰ ਮਗਰਮੱਛ ਰਿਜ਼ਰਵ ਨੂੰ ਨਹੀਂ ਦੇਣਾ ਚਾਹੁੰਦੀ, ਕਿਉਂਕਿ ਉਸ ਨੂੰ ਡਰ ਹੈ ਕਿ ਉੱਥੇ ਸ਼ਾਇਦ ਦੂਜੇ ਮਗਰਮੱਛ ਇਸ ਨੂੰ ਮਾਰ ਦੇਣ।