ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!

11/07/2020 12:58:58 AM

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਾਵਰ ਜੋਅ ਬਾਈਡੇਨ ਜਿੱਤ ਦੇ ਬੇਹੱਦ ਨੇੜੇ ਪੁੱਜ ਚੁੱਕੇ ਹਨ। ਬਾਈਡੇਨ ਜਾਰਜੀਆ ’ਚ ਡੋਨਾਲਡ ਟਰੰਪ ਤੋਂ ਕਾਫ਼ੀ ਅੱਗੇ ਨਿਕਲ ਗਏ ਹਨ। 1992 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦ ਰਿਪਬਲਿਕਨ ਪਾਰਟੀ ਦੇ ਗੜ੍ਹ ’ਚ ਰਾਸ਼ਟਰਪਤੀ ਚੋਣਾਂ ਲਈ ਡੈਮੈਕ੍ਰੇਟਿਕ ਉਮੀਦਵਾਰ ਨੂੰ ਇਸ ਤਰ੍ਹਾਂ ਦਾ ਸਮਰਥਨ ਮਿਲਿਆ ਹੈ। ਬਾਈਡੇਨ ਨੂੰ ਹੁਣ ਜਾਰਜੀਆ, ਪੈਨੇਸਿਲਵੇਨੀਆ, ਨੇਵਾਦਾ ਜਾਂ ਨਾਰਥ ਕੈਰੋਲੀਨਾ ’ਚੋਂ ਹੁਣ ਇਕ ਹੀ ਸੂਬਾ ਜਿੱਤਣ ਦੀ ਲੋੜ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਬਣ ਜਾਣਗੇ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਇਕ ਅਜਿਹਾ ਅਹੁਦਾ ਹੁੰਦਾ ਹੈ ਜੋ ਦੁਨੀਆ ਦੇ ਕਿਸੇ ਵੀ ਦੇਸ਼ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਤਾਕਤਵਰ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਕੋਲ ਅਸੀਮਿਤ ਪਾਵਰਸ ਹੁੰਦੀਆਂ ਹਨ। ਇਥੇ ਤੱਕ ਕਿ ਅਮਰੀਕੀ ਰਾਸ਼ਟਰਪਤੀ ਨੂੰ ਬਹੁਤ ਜ਼ਿਆਦਾ ਤਨਖ਼ਾਹ ਮਿਲਦੀ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੂੰ ਕਈ ਤਰ੍ਹਾਂ ਦੇ ਭੱਤੇ ਵੀ ਮਿਲਦੇ ਹਨ।

ਅਮਰੀਕਾ ਦੇ ਰਾਸ਼ਟਰਪਤੀ ਨੂੰ ਸਲਾਨਾ 4 ਲੱਖ ਅਮਰੀਕੀ ਡਾਲਰ ਤਨਖਾਹ ਮਿਲਦੀ ਹੈ ਜੋ ਭਾਰਤੀ ਕਰੰਸੀ ਮੁਤਾਬਕ ਕਰੀਬ 2.9 ਕਰੋੜ ਰੁਪਏ ਹੈ। ਇਹ ਸਿਰਫ ਤਨਖਾਹ ਹੈ। ਅਮਰੀਕੀ ਰਾਸ਼ਟਰਪਤੀ ਨੂੰ ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੇ ਲਗਜ਼ਰੀ ਭੱਤੇ ਅਤੇ ਸੁਵਿਧਾਵਾਂ ਮਿਲਦੀਆਂ ਹਨ। ਅਮਰੀਕੀ ਰਾਸ਼ਟਰਪਤੀ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦਾ ਹੱਕਦਾਰ ਵੀ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਨੂੰ ਸਭ ਤੋਂ ਵਿੱਲਖਣ ਚੀਜ਼ ਉਸ ਨੂੰ ਕਾਰਜਕਾਲ ਦੌਰਾਨ ਮਿਲਦੀ ਹੈ ਉਹ ਹੈ ਵ੍ਹਾਈਟ ਹਾਊਸ। ਇਹ ਬਹੁਤ ਹੀ ਜ਼ਿਆਦਾ ਸੁਰੱਖਿਅਤ ਹੈ।

ਪਹਿਲੀ ਵਾਰ ਸਾਲ 1792 ਨੂੰ ਅਮਰੀਕੀ ਰਾਸ਼ਟਰਪਤੀ ਨੂੰ ਵ੍ਹਾਈਟ ਹਾਊਸ ਦਿੱਤਾ ਗਿਆ ਸੀ। ਵ੍ਹਾਈਟ ਹਾਊਸ ’ਚ 6 ਮੰਜ਼ਲਾਂ, 132 ਕਮਰੇ ਅਤੇ 35 ਬਾਥਰੂਮ ਹਨ। ਵ੍ਹਾਈਟ ਹਾਊਸ ’ਚ ਟੈਨਿਸ ਕੋਰਟ ਅਤੇ ਸਵਿਮਿੰਗ ਪੂਲ ਹੈ। 51 ਸੀਟਾਂ ਦਾ ਥਿ੍ਰਏਟਰ ਵੀ ਹੈ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੂੰ ਪਰਸਨਲ ਪਲੇਨ, ਹੈਲੀਕਾਪਟਰ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਹੋਰ ਖ਼ਰਚਿਆਂ ਲਈ 50 ਹਜ਼ਾਰ ਅਮਰੀਕੀ ਡਾਲਰ (40 ਲੱਖ ਰੁਪਏ) ਵੀ ਦਿੱਤੇ ਜਾਂਦੇ ਹਨ। ਇਕ ਲੱਖ ਡਾਲਰ (80 ਲੱਖ ਰੁਪਏ) ਦੀ ਯਾਤਰਾ ਫ੍ਰੀ ਮਿਲਦੀ ਹੈ। 19,000 ਡਾਲਰ (14 ਲੱਖ ਰੁਪਏ) ਅਮਰੀਕਾ ਦੇ ਰਾਸ਼ਟਰਪਤੀ ਨੂੰ ਐਂਟਰਟੇਨਮੈਂਟ ਭੱਤਾ ਮਿਲਦਾ ਹੈ।

ਅਮਰੀਕੀ ਪ੍ਰੈਸੀਡੈਂਟ ਦੇ ਪਰਿਵਾਰ ਨੂੰ 1,00,000 ਡਾਲਰ ਦਾ ਅਲਾਊਂਸ ਵ੍ਹਾਈਟ ਹਾਊਸ ਨੂੰ ਡੈਕੋਰੇਟ ਕਰਨ ਲਈ ਮਿਲਦਾ ਹੈ। ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਲਈ ਪਰਿਵਾਰ ਨਾਲ 100 ਹੋਰ ਲੋਕ ਸਥਾਈ ਤੌਰ ’ਤੇ ਰਹਿੰਦੇ ਹਨ। ਇਹ ਸਾਰੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨੌਕਰ, ਕੁਕ, ਮਾਲੀ ਅਤੇ ਮੁੱਖ ਹਾਊਸ ਸਪੀਕਰ ਦੇ ਰੂਪ ’ਚ ਕੰਮ ਕਰਦੇ ਹਨ। ਅਮਰੀਕੀ ਰਾਸ਼ਟਰਪਤੀ ਨੂੰ ਬੋਇੰਗ 747 ਜਹਾਜ਼ ਮਿਲਦਾ ਹੈ। ਇਸ ਜਹਾਜ਼ ’ਚ ਮੈਡੀਕਲ ਆਪਰੇਟਿੰਗ ਰੂਮ, ਪ੍ਰਾਈਵੇਟ ਕਮਰਾ ਹੁੰਦਾ ਹੈ। ਇਸ ਜਹਾਜ਼ ’ਚ ਇਕ ਸਮੇਂ ’ਚ 100 ਲੋਕਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ। ਇਸ ਦੇ ਇਕ ਘੰਟੇ ਦੇ ਉਡਾਣ ’ਚ 2,00,000 ਡਾਲਰ ਦਾ ਖਰਚ ਆਉਂਦਾ ਹੈ।

Karan Kumar

This news is Content Editor Karan Kumar