ਲਾਕਡਾਊਨ ਦੌਰਾਨ ਦੱਖਣੀ ਫਰਾਂਸ ''ਚ ਛੁਰੇਮਾਰੀ ਦੀ ਘਟਨਾ, 2 ਹਲਾਕ ਤੇ ਕਈ ਜ਼ਖਮੀ

04/04/2020 7:55:36 PM

ਪੈਰਿਸ(ਏਜੰਸੀ)- ਫਰਾਂਸ ਦੇ ਸ਼ਹਿਰ ਲਿਓਨ ਦੇ ਦੱਖਣ ਵਿਚ ਲਾਕਡਾਊਨ ਅਧੀਨ ਆਉਂਦੇ ਇਕ ਕਸਬੇ ਵਿਚ ਸ਼ਨੀਵਾਰ ਨੂੰ ਇਕ ਛੁਰੇਮਾਰੀ ਦੀ ਘਟਨਾ ਸਾਹਮਣੇ ਆਈ ਹੈ, ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਪ੍ਰੋਸੀਕਿਊਟਰ ਵਲੋਂ ਦਿੱਤੀ ਗਈ ਹੈ।

ਅੱਤਵਾਦ ਰੋਕੂ ਪ੍ਰੋਸੀਕਿਊਟਰ ਦਫਤਰ ਨੇ ਦੱਸਿਆ ਕਿ ਇਹ ਹਮਲਾ ਰੋਮ ਵਿਚ 11 ਵਜੇ ਰੋਮਨਸ-ਸੁਰ-ਈਸੇਅਰ ਦੀ ਇਕ ਵਪਾਰਕ ਗਲੀ ਵਿਚ ਹੋਇਆ। ਹਮਲਾਵਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਅਜੇ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਕੁਝ ਹੋਰ ਲੋਕ ਜ਼ਖਮੀ ਵੀ ਹੋਏ ਹਨ। ਪ੍ਰੋਸੀਕਿਊਟਰ ਦਫਤਰ ਨੇ ਇਹ ਪੁਸ਼ਟੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿ ਹਮਲਾਵਰ ਘਟਨਾ ਵੇਲੇ ਅੱਲਾਹ-ਹੂ-ਅਕਬਰ ਦੇ ਨਾਅਰੇ ਲਗਾ ਰਿਹਾ ਸੀ। ਦਫਤਰ ਨੇ ਕਿਹਾ ਕਿ ਹਮਲਾ ਅੱਤਵਾਦ ਨਾਲ ਪ੍ਰੇਰਿਤ ਸੀ ਜਾਂ ਨਹੀਂ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਇਸ ਨਾਲ ਹੋਰ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ।

Baljit Singh

This news is Content Editor Baljit Singh