ਮਿਲਾਨ ਵਿਖੇ ਸੁਰੱਖਿਆ ਗਾਰਡ ''ਤੇ ਚਾਕੂ ਨਾਲ ਹਮਲਾ ਕਰਨ ਵਾਲਾ ਗ੍ਰਿਫਤਾਰ

08/13/2020 4:57:54 PM

ਰੋਮ /ਮਿਲਾਨ,(ਕੈਂਥ,ਚੀਨੀਆਂ )- ਇਟਲੀ ਦੇ ਸ਼ਹਿਰ ਮਿਲਾਨ ਦੇ ਮਸ਼ਹੂਰ ਗਿਰਜਾਘਰ ਪਿਆਸਾ ਦੂਓਮੋ ਵਿਚ ਉੱਤਰੀ ਅਫਰੀਕਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਚਾਕੂ ਦੀ ਨੋਕ 'ਤੇ ਸੁਰੱਖਿਆ ਗਾਰਡ ਨੂੰ ਬੰਧਕ ਬਣਾ ਲਿਆ ਅਤੇ ਫਿਰ ਉਸ ਨੂੰ ਗੋਡਿਆਂ ਭਾਰ ਬੈਠਣ ਲਈ ਮਜਬੂਰ ਕੀਤਾ ਗਿਆ । ਇਹ  ਘਟਨਾ ਨੇ ਬੁੱਧਵਾਰ ਦੀ ਹੈ, ਜਿਸ ਨੇ ਕੁਝ ਪਲਾਂ ਵਿਚ ਹੀ ਮਿਲਾਨ ਦੇ ਦੂਓਮੋ ਨੂੰ ਦਹਿਸ਼ਤਨੁਮਾ ਬਣਾ ਦਿੱਤਾ। 

ਸਮਾਚਾਰ ਅਨੁਸਾਰ ਇਕ ਆਦਮੀ ਗਿਰਜਾਘਰ ਵਿਚ ਦਾਖਲ ਹੋਇਆ ਤੇ ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ ਧਮਕੀਆਂ ਦੇਣ ਲੱਗ ਗਿਆ। ਘਟਨਾ ਵਾਲੀ ਜਗ੍ਹਾ 'ਤੇ ਪੁਲਸ ਤੇਜ਼ੀ ਨਾਲ ਪਹੁੰਚੀ ਅਤੇ ਉਸ ਆਦਮੀ ਨੂੰ ਹਥਿਆਰ ਸੁੱਟਣ ਲਈ ਕਿਹਾ । ਜਦ ਉਸ ਨੇ ਹਥਿਆਰ ਸੁੱਟਿਆ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਤਵਾਦ ਵਿਰੋਧੀ ਜਾਂਚਕਰਤਾ ਹਮਲਾਵਰ ਦੇ ਪਿਛੋਕੜ ਦੀ ਘੋਖ ਕਰ ਰਹੇ ਹਨ।


Lalita Mam

Content Editor

Related News