ਕੀਵੀ ਕੰਪਨੀ ਨੇ ਹਟਾਇਆ ਭਗਵਾਨ ਗਣੇਸ਼ ਦਾ ਲੋਗੋ, ਮੰਗੀ ਮੁਆਫੀ

12/01/2020 12:09:39 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਟੈਸਮੈਨ ਵਿਖੇ ਸਥਿਤ ਹੈਡਕੁਆਰਟਰ ਵਾਲੀ ਫਰਮ ਮੈਰੀਪੋਜ਼ਾ ਕਲੋਦਿੰਗ ਨੇ ਹਿੰਦੂ ਭਾਈਚਾਰੇ ਕੋਲੋਂ ਮੁਆਫੀ ਮੰਗਦਿਆਂ, ਆਪਣੇ ਉਤਪਾਦਾਂ ਉਪਰੋਂ ਭਗਵਾਨ ਗਣੇਸ਼ ਦਾ ਲੋਗੋ ਹਟਾ ਦਿੱਤਾ ਹੈ। ਇਸ ਕਾਰਨ ਹਿੰਦੂ ਭਾਈਚਾਰੇ ਨੇ ਕੰਪਨੀ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਸੀ। ਹਿੰਦੂ ਨੇਤਾ ਰਾਜਨ ਜੇਡ ਨੂੰ ਕੰਪਨੀ ਦੇ ਟਰੇਸੀ ਬ੍ਰਿਗਨੋਲ ਨੇ ਇੱਕ ਈ ਮੇਲ ਰਾਹੀਂ ਸੰਦੇਸ਼ ਭੇਜ ਕੇ ਇਸ ਗੱਲ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਸਾਡਾ ਉਦੇਸ਼ ਕਿਸੇ ਖਾਸ ਧਰਮ ਜਾਂ ਫਿਰਕੇ ਦੇ ਬੰਦਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ  ਨਹੀਂ ਸੀ ਪਰ ਜੇਕਰ ਇਸ ਉਪਰ ਇਤਰਾਜ਼ ਜਤਾਇਆ ਗਿਆ ਹੈ ਤਾਂ ਅਸੀਂ ਆਪਣੇ ਉਤਪਾਦਾਂ ਉਪਰੋਂ ਹਿੰਦੂ ਭਗਵਾਨਾਂ ਦੀਆਂ ਮੂਰਤੀਆਂ ਦੇ ਲੋਗੋ ਹਟਾ ਲਏ ਹਨ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਤੱਕ ਪੁੱਜਿਆ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਸੇਕ, ਕਿਸਾਨਾਂ ਦੇ ਹੱਕ 'ਚ ਆਏ ਜਸਟਿਨ ਟਰੂਡੋ

ਜੇਡ ਨੇ ਇਸ ਲਈ ਟਰੇਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਸਾਡੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕੀਤੀ ਹੈ ਇਸ ਲਈ ਤੁਹਾਡਾ ਸ਼ੁਕਰੀਆ ਅਤੇ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਬਾਰੇ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ।ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਰਾਜਨੀਤੀਵਾਨ ਅਤੇ ਹਿੰਦੁਸਤਾਨ ਦੀ ਯੂਨੀਵਰਸਲ ਸੁਸਾਇਟੀ ਦੇ ਪ੍ਰਧਾਨ ਰਾਜਨ ਜੇਡ ਵੱਲੋਂ ਜਾਰੀ ਇੱਕ ਬਿਆਨ ਵਿਚ ਇਸ ਹਫ਼ਤੇ ਵਿਚ ਮੈਰੀਪੋਸਾ ਕਲੋਦਿੰਗ ਨੂੰ ਆਪਣੇ ਸਟੋਰਾਂ ਅਤੇ ਵੈਬਸਾਈਟ ਤੋਂ ਹਿੰਦੂ ਭਗਵਾਨਾਂ ਦਾ ਲੋਗੋ ਹਟਾਉਣ ਦੀ ਅਪੀਲ ਕੀਤੀ ਗਈ ਸੀ।
 

Vandana

This news is Content Editor Vandana