ਟਰੰਪ ਤੇ ਕਿਮ ਨੇ ਇਕੱਠੇ ਕੀਤਾ ਲੰਚ, ਪਰੋਸੇ ਗਏ ਪੱਛਮੀ 'ਤੇ ਏਸ਼ੀਆਈ ਪਕਵਾਨ

06/12/2018 11:56:59 AM

ਸਿੰਗਾਪੁਰ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਅੱਜ ਕੰਮਕਾਜੀ ਗੱਲਬਾਤ ਕਰਦੇ ਹੋਏ ਦੁਪਹਿਰ ਦਾ ਭੋਜਨ ਕੀਤਾ, ਜਿਸ ਵਿਚ ਉਨ੍ਹਾਂ ਲਈ ਪੱਛਮੀ ਅਤੇ ਏਸ਼ੀਆਈ ਪਕਵਾਨ ਪਰੋਸੇ ਗਏ। ਜਿਸ ਵਿਚ ਕੋਰੀਅਨ ਸਟਫਡ ਕੁਕੁੰਬਰ ਅਤੇ ਮੀਟ ਤੋਂ ਲੈ ਕੇ ਹਾਗੇਨ ਦਾਜ ਦੀ ਆਈਸਕ੍ਰੀਮ ਸ਼ਾਮਲ ਸੀ।


ਸਿੰਗਾਪੁਰ ਦੇ ਸੇਂਟੋਸਾ ਟਾਪੂ 'ਤੇ ਕੈਪਲਾ ਹੋਟਲ ਵਿਚ ਦੋ-ਪੱਖੀ ਬੈਠਕ ਤੋਂ ਬਾਅਦ ਟਰੰਪ ਅਤੇ ਕਿਮ ਆਪਣੇ ਸਹਿਯੋਗੀਆਂ ਨੂੰ ਲੰਚ 'ਤੇ ਮਿਲੇ। ਦੋਵਾਂ ਨੇਤਾਵਾਂ ਨੇ ਜਿਵੇਂ ਹੀ ਕਮਰੇ ਵਿਚ ਪ੍ਰਵੇਸ਼ ਕੀਤਾ, ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ। ਇਸ ਮੌਕੇ 'ਤੇ ਟਰੰਪ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਉਹ ਇਕ 'ਖੂਬਸੂਰਤ ਤਸਵੀਰ' ਚਾਹੁੰਦੇ ਹਨ, ਜਿਸ ਵਿਚ ਉਹ ਚੰਗੇ ਦਿਖਾਈ ਦੇ ਰਹੇ ਹੋਣੇ। ਦੋਵੇਂ ਨੇਤਾ ਅਤੇ ਉਨ੍ਹਾਂ ਦੇ ਵਫਦ ਇਕ ਲੰਬੇ ਚਿੱਟੇ ਮੇਜ਼ 'ਤੇ ਇਕ-ਦੂਜੇ ਦੇ ਸਾਹਮਣੇ ਬੈਠ ਗਏ। ਮੇਜ਼ ਨੂੰ ਹਰੇ ਅਤੇ ਚਿੱਟੇ ਫੁੱਲਾਂ ਨਾਲ ਸਜ਼ਾਇਆ ਗਿਆ ਸੀ। ਲੰਚ ਤੋਂ ਪਹਿਲਾਂ ਦੋਵਾਂ ਨੂੰ ਸਟਾਰਟਰ ਪਰੋਸਿਆ ਗਿਆ। ਇਸ ਵਿਚ ਪਰੌਨ ਦੇ ਕਾਕਟੇਲ ਨਾਲ ਏਵੋਕਾਡੋ ਸਲਾਦ, ਗ੍ਰੀਨ ਮੈਂਗੋ ਕੇਰਾਬੂ ਜਿਸ ਵਿਚ ਸ਼ਹਿਦ ਅਤੇ ਨਿੰਬੂ ਦੀ ਡ੍ਰੈਸਿੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਅਕਾਟੋਪਸ ਅਤੇ ਓਸੀਓਨ (ਕੋਰੀਅਨ ਸਟਫਡ ਕੁਕੁੰਬਰ) ਵਰਗੇ ਪਕਵਾਨ ਪੇਸ਼ ਕੀਤੇ ਗਏ।