ਟਰੰਪ ਨਾਲ ''ਦੂਜੀ ਗੱਲਬਾਤ'' ਤੋਂ ਪਹਿਲਾਂ ਚੀਨ ਪਹੁੰਚੇ ਕਿਮ ਜੋਂਗ ਉਨ

01/09/2019 12:49:28 AM

ਬੀਜਿੰਗ— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਮੰਗਲਵਾਰ ਅਚਾਨਕ ਹੀ ਚੀਨ ਦੇ ਦੌਰੇ 'ਤੇ ਪੁੱਜੇ। ਸਮਝਿਆ ਜਾਂਦਾ ਹੈ ਕਿ ਕੋਰੀਆਈ ਪ੍ਰਾਏਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੰਭਾਵਿਤ ਦੂਜੇ ਸਿਖਰ ਸੰਮੇਲਨ ਤੋਂ ਪਹਿਲਾਂ ਆਪਣੇ ਇਕੋ-ਇਕ ਵੱਡੇ ਸਹਿਯੋਗੀ ਨਾਲ ਤਾਲਮੇਲ ਸਥਾਪਿਤ ਕਰਨ ਦੇ ਯਤਨਾਂ ਅਧੀਨ ਚੀਨ ਪੁੱਜੇ।

ਰਾਸ਼ਟਰਪਤੀ ਜਿੰਨ ਪਿੰਗ ਦੇ ਸੱਦੇ 'ਤੇ ਚੀਨ ਆਏ ਕਿਮ 10 ਜਨਵਰੀ ਤਕ ਇਥੇ ਹੀ ਰਹਿਣਗੇ। ਉਨ੍ਹਾਂ ਦੇ ਨਾਲ ਪਤਨੀ ਰੀ ਸੋਲ ਜੂ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਆਏ ਹਨ। ਮੰਗਲਵਾਰ ਉਨ੍ਹਾਂ ਚੀਨ 'ਚ ਹੀ ਆਪਣਾ 36ਵਾਂ ਜਨਮ ਦਿਨ ਮਨਾਇਆ। ਦੱਖਣੀ ਕੋਰੀਆ ਦੀ ਇਕ ਖਬਰ ਏਜੰਸੀ ਨੇ ਸੋਮਵਾਰ ਕਿਹਾ ਸੀ ਕਿ ਉੱਤਰੀ ਕੋਰੀਆ ਤੋਂ ਇਕ ਟਰੇਨ ਚੀਨ ਦੀ ਸਰਹੱਦ ਤਕ ਪੁੱਜੀ ਹੈ, ਇਸ ਪਿੱਛੋਂ ਅੰਦਾਜ਼ਾ ਲਾਇਆ ਜਾਣ ਲੱਗ ਪਿਆ ਸੀ ਕਿ ਕਿਮ ਹੀ ਚੀਨ ਦੇ ਦੌਰੇ 'ਤੇ ਆਏ ਹਨ।

Baljit Singh

This news is Content Editor Baljit Singh