ਕਿਮ ਜੋਂਗ ਓਨ ਨੂੰ ਮਿਜ਼ਾਈਲ ਪ੍ਰੀਖਣ ਕਰਕੇ ਆਉਂਦੈ ਮਜ਼ਾ : ਟਰੰਪ

08/24/2019 8:56:36 PM

ਵਾਸ਼ਿੰਗਟਨ - ਉੱਤਰੀ ਕੋਰੀਆ ਵੱਲੋਂ ਜਾਰੀ ਹਥਿਆਰਾਂ ਦੇ ਪ੍ਰੀਖਣ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਹਰਾਇਆ ਹੈ ਕਿ ਉਹ ਨਹੀਂ ਸੋਚਦੇ ਹਨ ਕਿ ਪਿਓਂਗਯਾਂਗ ਨੇ ਮਿਜ਼ਾਈਲ ਪ੍ਰੀਖਣ ਕਰਕੇ ਕਿਸੇ ਸਮਝੌਤੇ ਦਾ ਉਲੰਘਣ ਕੀਤਾ ਹੈ। ਡੋਨਾਲਡ ਟਰੰਪ ਨੇ ਆਖਿਆ ਕਿ ਕਿਮ ਜੋਂਗ ਓਨ ਮੇਰੇ ਖਿਆਲ ਨਾਲ ਮੇਰੇ ਨਾਲ ਕਾਫੀ ਸਿੱਧੇ ਹਨ। ਅਸੀਂ ਦੇਖ ਰਹੇ ਹਾਂ ਕਿ ਕੀ ਹੋ ਰਿਹਾ ਹੈ। ਉਨ੍ਹਾਂ ਨੂੰ ਮਿਜ਼ਾਈਲ ਦਾ ਪ੍ਰੀਖਣ ਕਰਨ 'ਚ ਮਜ਼ਾ ਆਉਂਦਾ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਮੁਤਾਬਕ ਉੱਤਰੀ ਕੋਰੀਆ ਨੇ ਪੂਰਬੀ ਸਾਗਰ ਤੋਂ 2 ਅਣਪਛਾਤੀਆਂ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ।

25 ਜੁਲਾਈ ਤੋਂ ਬਾਅਦ ਇਹ ਉੱਤਰੀ ਕੋਰੀਆ ਵੱਲੋਂ ਇਹ 6ਵਾਂ ਪ੍ਰੀਖਣ ਸੀ ਅਤੇ ਇਹ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਜਾਰੀ ਸੰਯੁਕਤ ਫੌਜੀ ਅਭਿਆਸ ਖਿਲਾਫ ਪ੍ਰਦਰਸ਼ਨ ਸੀ। ਵਿਅਤਨਾਮ 'ਚ ਟਰੰਪ ਅਤੇ ਕਿਮ ਵਿਚਾਲੇ ਸੰਮੇਲਨ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ 'ਤੇ ਗੱਲਬਾਤ ਠੱਪ ਪਈ ਹੋਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦਾ ਬਿਆਨ ਟਰੰਪ ਦੇ ਬਿਆਨ ਤੋਂ ਉਲਟ ਹੈ। ਮਾਇਕ ਪੋਂਪੀਓ ਨੇ ਹਥਿਆਰਾਂ ਦੇ ਪ੍ਰੀਖਣ ਨੂੰ ਖਜਾਨਕ ਕਰਾਰ ਦਿੱਤਾ ਸੀ। ਦੱਸ ਦਈਏ ਕਿ ਪੋਂਪੀਓ ਨੇ ਵੀ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਵੀ ਮੁਲਾਕਾਤ ਕੀਤੀ ਸੀ। ਪੋਂਪੀਓ ਨੇ ਅੱਗੇ ਆਖਿਆ ਕਿ ਮੈਂ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਗੱਲਬਾਤ ਕੀਤੀ ਸੀ। ਅਸੀਂ ਇਸ ਹਥਿਆਰ ਪ੍ਰੀਖਣ ਦੀ ਜਾਣਕਾਰੀ ਤੋਂ ਦੁਖੀ ਹਾਂ।

ਉੱਤਰੀ ਕੋਰੀਆ ਨੇ ਦੱਖਣੀ ਹੈਮਯੋਂਗ ਸੂਬੇ ਦੇ ਸੋਂਦੋਕ ਸ਼ਹਿਰ ਤੋਂ ਸਵੇਰੇ 6:45 ਵਜੇ ਅਤੇ ਸਵੇਰੇ 7:02 ਵਜੇ ਪੂਰਬੀ ਸਾਗਰ 'ਚ ਮਿਜ਼ਾਈਲਾਂ ਦਾਗੀਆਂ ਸਨ ਅਤੇ ਦੋਹਾਂ ਨੇ 97 ਕਿਲੋਮੀਟਰ ਤੋਂ ਜ਼ਿਆਦਾ ਦੀ ਉੱਚਾਈ 'ਤੇ ਲਗਭਗ 380 ਕਿਲੋਮੀਟਰ ਦੀ ਉਡਾਣ ਭਰੀ ਅਤੇ ਉਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਸਪੀਡ ਮੈਕ ਕਰੀਬ 6.5 ਸੀ। ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਨੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ 'ਤੇ ਗੁੱਸਾ ਕੱਢਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਾਸ਼ਿੰਗਟਨ ਦੀ ਵਿਦੇਸ਼ ਨੀਤੀ 'ਤੇ ਧਿਆਨ ਦੇਣ ਦੀ ਬਜਾਏ ਅਮਰੀਕੀ ਕੂਟਨੀਤਕ ਨਿੱਜੀ ਸਿਆਸਤ 'ਚ ਜ਼ਿਆਦਾ ਰੂਚੀ ਰੱਖਦੇ ਹਨ।

Khushdeep Jassi

This news is Content Editor Khushdeep Jassi