ਕਿਮ ਜੋਂਗ ਓਨ ਨੇ ਚੀਨ ਦੇ ਬਾਰਡਰ ''ਤੇ ਤਾਇਨਾਤ ਕੀਤੀਆਂ ਐਂਟੀ-ਏਅਰਕ੍ਰਾਫਟ ਗਨਾਂ

12/04/2020 11:53:21 PM

ਪਿਓਂਗਯਾਂਗ - ਕੋਰੋਨਾ ਸੰਕਟ ਦੌਰਾਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦਾ ਪਾਗਲਪਣ ਵੱਧਦਾ ਹੀ ਜਾ ਰਿਹਾ ਹੈ। ਉਨ੍ਹਾਂ ਦੇ ਆਦੇਸ਼ 'ਤੇ ਚੀਨ ਨਾਲ ਲੱਗਦੀ ਸਰਹੱਦ 'ਤੇ ਐਂਟੀ ਏਅਰਕ੍ਰਾਫਟ ਗਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਉੱਤਰੀ ਕੋਰੀਆ ਦੇ ਬਾਰਡਰ ਗਾਰਡਸ ਨੂੰ ਸਰਹੱਦ ਤੋਂ 0.6 ਮੀਲ ਦੇ ਅੰਦਰ ਮਿਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਤੱਤਕਾਲ ਗੋਲੀ ਮਾਰਨ ਦਾ ਆਦੇਸ਼ ਵੀ ਮਿਲ ਚੁੱਕਿਆ ਹੈ। ਪਹਿਲਾਂ ਇਹ ਕੰਮ ਸ਼ਾਰਪ ਸ਼ੂਟਰਸ ਨੂੰ ਸੌਂਪਿਆ ਗਿਆ ਸੀ। ਇਸ ਤੋਂ ਇਲਾਵਾ ਬਾਰਡਰ ਦੇ ਇਲਾਕੇ ਵਿਚ ਬਾਰੂਦੀ ਸੁਰੰਗਾਂ ਦਾ ਜਾਲ ਵੀ ਵਿਛਾਇਆ ਗਿਆ, ਪਰ ਲੋਕਾਂ ਦੀ ਘੁਸਪੈਠ ਨੂੰ ਰੋਕਣ ਲਈ ਹੁਣ ਤਾਨਾਸ਼ਾਹ ਨੂੰ ਆਪਣੀ ਕੀਲਿੰਗ ਮਸ਼ੀਨ ਕਹੇ ਜਾਣ ਵਾਲੇ ਐਂਟੀ ਏਅਰਕ੍ਰਾਫਟ ਗਨ ਫਾਈਰਿੰਗ ਸੁਕਾਅਡ ਨੂੰ ਤਾਇਨਾਤ ਕਰਨਾ ਪਿਆ ਹੈ।

ਉੱਤਰੀ ਕੋਰੀਆ ਤੋਂ ਚੀਨ ਭੱਜ ਰਹੇ ਲੋਕ
ਕੋਰੋਨਾਵਾਇਰਸ ਦੀ ਲਾਗ ਸ਼ੁਰੂ ਹੋਣ ਤੋਂ ਬਾਅਦ ਹੀ ਕਿਮ ਜੋਂਗ ਓਨ ਨੇ ਆਪਣੇ ਦੇਸ਼ ਦੀ ਸਰਹੱਦ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਰੱਖਿਆ ਹੈ। ਬਾਰਡਰ 'ਤੇ ਸਖਤੀ ਇੰਨੀ ਹੈ ਕਿ ਚੀਨ ਨਾਲ ਹੋਣ ਵਾਲੇ ਵਪਾਰ ਨੂੰ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਣ ਉੱਤਰੀ ਕੋਰੀਆ ਵਿਚ ਰੋਜ਼ਮਰਾ ਦੇ ਸਮਾਨਾਂ ਦੀ ਕਿੱਲਤ ਹੋ ਗਈ ਹੈ। ਕਿਮ ਜੋਂਗ ਦੇ ਪਾਗਲਪਣ ਤੋਂ ਪਰੇਸ਼ਾਨ ਉੱਤਰੀ ਕੋਰੀਆ ਦੇ ਲੋਕ ਇਸ ਕਾਰਣ ਦੇਸ਼ ਛੱਡ ਕੇ ਚੀਨ ਜਾਣ ਵਿਚ ਹੀ ਭਲਾਈ ਸਮਝ ਰਹੇ ਹਨ।

ਲੋਕਾਂ ਨੂੰ ਰੋਕਣ ਲਈ ਐਂਟੀ ਏਅਰਕ੍ਰਾਫਟ ਗਨ ਦੀ ਹੋਈ ਤਾਇਨਾਤੀ
ਹਰ ਮਹੀਨੇ ਵੱਡੀ ਗਿਣਤੀ ਵਿਚ ਉੱਤਰੀ ਕੋਰੀਆ ਦੇ ਨਾਗਰਿਕ ਚੋਰੀ-ਚੋਰੀ ਦੇਸ਼ ਛੱਡ ਕੇ ਚੀਨ ਜਾ ਰਹੇ ਹਨ। ਇਸ ਕਾਰਣ ਕਿਮ ਜੋਂਗ ਓਨ ਦੀਆਂ ਪਰੇਸ਼ਾਨੀਆਂ ਵਧ ਗਈਆਂ ਹਨ। ਲੋਕਾਂ ਦੇ ਇਸ ਤਰ੍ਹਾਂ ਬਾਹਰ ਜਾਣ ਤੋਂ ਨਰਾਜ਼ ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇ ਹੁਣ ਬਾਰਡਰ 'ਤੇ ਐਂਟੀ ਏਅਰਕ੍ਰਾਫਟ ਗਨਾਂ ਨੂੰ ਤਾਇਨਾਤ ਕੀਤਾ ਹੈ। ਇਹ ਗਨ ਲੰਬੀ ਦੂਰੀ ਤੱਕ ਲੋਕਾਂ ਦੇ ਉਪਰ ਸਟੀਕ ਨਿਸ਼ਾਨਾ ਲਾ ਸਕਦੀ ਹੈ। ਇੰਨਾ ਦਾ ਹਮਲਾ ਇੰਨਾ ਘਾਤਕ ਹੁੰਦਾ ਹੈ ਕਿ ਕੋਈ ਵੀ ਬੈਲੇਸਟਿਕ ਸ਼ੀਲਡ ਜਾਂ ਬਾਡੀ ਆਰਮਰ ਇਨ੍ਹਾਂ ਦੀਆਂ ਗੋਲੀਆਂ ਨੂੰ ਰੋਕ ਨਹੀਂ ਸਕਦੀ ਹੈ।

ਨਵੰਬਰ ਵਿਚ ਬਾਰਡਰ 'ਤੇ ਲਾਈਆਂ ਗਈਆਂ ਐਂਟੀ ਏਅਰਕ੍ਰਾਫਟ ਗਨਾਂ
ਉੱਤਰੀ ਕੋਰੀਆ ਦੇ ਉੱਤਰ ਹੈਮਯੋਂਗ ਸੂਬੇ ਵਿਚ ਇਕ ਫੌਜੀ ਸੂਤਰ ਨੇ ਯੂ. ਐੱਸ.-ਸਮਰਥਿਤ ਰੇਡੀਓ ਫ੍ਰੀ ਏਸ਼ੀਆ ਵੈੱਬਸਾਈਟ ਨੂੰ ਦੱਸਿਆ ਕਿ ਅਕਤੂਬਰ ਵਿਚ, ਜਨਰਲ ਕਮਾਂਡ ਦੇ ਕੋਰ-ਏਅਰਕ੍ਰਾਫਟ ਗਨਾਂ ਨੂੰ ਬਾਰਡਰ 'ਤੇ ਤਾਇਨਾਤ ਦਿੱਤਾ ਗਿਆ ਸੀ। ਨਵੰਬਰ ਦੇ ਮੱਧ ਵਿਚ 9ਵੀਂ ਵਾਹਿਨੀ ਦੇ ਤਹਿਤ ਐਂਟੀ-ਏਅਰਕ੍ਰਾਫਟ ਆਰਟੀਲਰੀ ਬਟਾਲੀਅਨ ਨੂੰ ਹੋਰੀਯਾਂਗ ਸ਼ਹਿਰ ਅਤੇ ਮਸਾਨ ਅਤੇ ਓਂਸੋਂਗ ਕਾਓਂਟੀ ਵਿਚ ਤਾਇਨਾਤ ਕੀਤਾ ਗਿਆ ਸੀ।

ਘੁਸਪੈਠ ਵਾਲੇ ਖੇਤਰਾਂ ਵਿਚ ਹੋਈ ਹੈ ਜ਼ਿਆਦਾ ਤਾਇਨਾਤੀ
ਸੂਤਰਾਂ ਮੁਤਾਬਕ ਐਂਟੀ ਏਅਰਕ੍ਰਾਫਟ ਗਨਾਂ ਦੀਆਂ ਬਟਾਲੀਅਨਾਂ ਨੂੰ ਉਨ੍ਹਾਂ ਖੇਤਰਾਂ ਵਿਚ ਤਾਇਨਾਤ ਕੀਤਾ ਗਿਆ ਹੈ, ਜਿਥੇ ਘੁਸਪੈਠ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿਚ ਬਾਰਡਰ 'ਤੇ ਸੁਰੱਖਿਆ ਕਰਮੀਆਂ ਦੀ ਗਿਣਤੀ ਵੀ ਹੋਰਨਾਂ ਖੇਤਰਾਂ ਦੇ ਮੁਕਾਬਲੇ ਤੋਂ ਘੱਟ ਹੈ। ਜਿਸ ਕਾਰਣ ਇਨ੍ਹਾਂ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਉੱਤਰੀ ਕੋਰੀਆ ਦੇ ਨਾਗਰਿਕ ਚੀਨ ਵਿਚ ਘੁਸਪੈਠ ਕਰ ਰਹੇ ਹਨ। ਇਸ ਤੋਂ ਬਾਅਦ ਕਿਮ ਜੋਂਗ ਨੇ ਆਪਣੀਆਂ ਐਂਟੀ ਏਅਰਕ੍ਰਾਫਟ ਗਨਾਂ ਦੀ ਬਟਾਲੀਅਨਾਂ ਨੂੰ 2020 ਦੇ ਸ਼ੀਤ ਯੁੱਗ ਫੌਜੀ ਪ੍ਰੀਖਣ ਤੋਂ ਬਾਹਰ ਰੱਖਿਆ ਹੈ। ਜਿਸ ਨਾਲ ਉਹ ਸਰਹੱਦ 'ਤੇ ਆਪਣੀ ਤਾਇਨਾਤੀ ਕਰ ਕੰਮ ਕਰ ਸਕਣ।

Khushdeep Jassi

This news is Content Editor Khushdeep Jassi