ਮਾਡਲ ਨੇ ਬਿੱਲੀਆਂ ਨੂੰ ਪਲਾਸਟਿਕ ਦੇ ਲਿਫਾਫੇ 'ਚ ਬੰਨ ਕੇ ਦਿੱਤਾ ਮਾਰ, ਨੈੱਟਫਲਿਕਸ ਨੇ ਬਣਾਈ ਡਾਕਿਓਮੈਂਟਰੀ

01/25/2020 12:00:30 AM

ਟੋਰਾਂਟੋ - ਡਿਪ੍ਰੈਸ਼ਨ ਦੇ ਚੱਲਦੇ ਲੋਕ ਸਹੀ ਜਾਂ ਗਲਤ ਵਿਚ ਫਰਕ ਕਰਨਾ ਭੁੱਲ ਜਾਂਦੇ ਹਨ। ਅਜਿਹਾ ਹੀ ਕੁਝ ਇਕ ਮਾਡਲ ਦੇ ਨਾਲ ਵੀ ਹੋਇਆ। ਉਹ ਪਰੇਸ਼ਾਨ ਰਹਿਣ ਲੱਗਾ ਸੀ। ਅਜਿਹੇ ਵਿਚ ਮਸ਼ਹੂਰ ਹੋਣ ਲਈ ਉਸ ਨੇ ਇਕ ਖੌਫਨਾਕ ਤਰੀਕਾ ਅਜ਼ਮਾਇਆ। ਉਹ ਜਾਨਵਰਾਂ 'ਤੇ ਜ਼ੁਲਮ ਕਰਦੇ ਹੋਏ ਵੀਡੀਓ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਂਦਾ ਸੀ। ਬਾਅਦ ਵਿਚ ਉਸ ਨੇ ਇਕ ਸ਼ਖਸ ਦੀ ਵੀ ਹੱਤਿਆ ਕਰ ਦਿੱਤੀ। ਲੰਮੇ ਅਰਸੇ ਦੀ ਕੋਸ਼ਿਸ਼ ਤੋਂ ਬਾਅਦ ਪੁਲਸ ਉਸ ਨੂੰ ਗਿ੍ਰਫਤਾਰ ਕਰ ਪਾਈ ਹੈ। ਦੱਸ ਦਈਏ ਕਿ ਇਹ ਮਾਮਲਾ ਕੈਨੇਡਾ ਦਾ ਹੈ।

PunjabKesari

ਕੈਨੇਡਾ ਦੇ ਇਕ ਨੌਜਵਾਨ ਮਾਡਲ ਦੀ ਅਸਲ ਕਹਾਣੀ 'ਤੇ ਨੈੱਟਫਲਿਕਸ ਨੇ ਇਕ ਡਾਕਿਓਮੈਂਟਰੀ ਸੀਰੀਜ਼ ਬਣਾਈ ਹੈ। ਜਿਸ ਦਾ ਨਾਂ Don’t F**k With Cats ਦਿੱਤਾ ਗਿਆ ਹੈ। 3 ਐਪੀਸੋਡ ਦੀ ਇਸ ਡਾਕਿਓਮੈਂਟਰੀ ਘੱਟ ਸੀਰੀਜ਼ ਵਿਚ 2012 ਵਿਚ ਕੈਨੇਡਾ ਵਿਚ ਹੋਏ ਇਕ ਮਾਮਲੇ ਨੂੰ ਦਰਸਾਇਆ ਗਿਆ ਹੈ। ਕੈਨੇਡਾ ਦਾ ਰਹਿਣ ਵਾਲਾ ਇਕ ਮਾਡਲ ਲੁਕਾ ਮੇਗਨੋਟ, ਜਿਹਡ਼ਾ ਕਿ ਬੇਰੁਜ਼ਗਾਰ ਹੈ। ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਕਦੇ ਸਫਲ ਨਹੀਂ ਹੋ ਪਾਉਂਦਾ। ਉਦੋਂ ਉਹ ਇੰਟਰਨੈੱਟ 'ਤੇ ਇਕ ਵੀਡੀਓ ਪਾਉਂਦਾ ਹੈ। ਇਸ ਵਿਚ ਉਹ 2 ਬਿੱਲੀਆਂ ਨੂੰ ਇਕ ਪਲਾਸਟਿਕ ਦੇ ਅੰਦਰ ਬੰਦ ਕਰ ਉਨ੍ਹਾਂ ਦਾ ਸਾਹ ਘੋਟ ਦਿੰਦਾ ਹੈ। ਉਹ ਜਾਨਵਰਾਂ ਦੇ ਨਾਲ ਜ਼ੁਲਮ ਕਰਨ ਵਾਲੀਆਂ ਲਗਾਤਾਰ ਵੀਡੀਓ ਸ਼ੇਅਰ ਕਰਦਾ ਹੈ। ਬਾਅਦ ਵਿਚ ਸਾਲ 2012 ਵਿਚ ਲੁਕਾ ਨੇ ਚੀਨ ਦੇ ਇਕ ਵਿਦਿਆਰਥੀ ਲਿਨ ਜੁਨ ਨੂੰ ਵੀ ਜਾਨ ਤੋਂ ਮਾਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਇਸ ਦੀ ਵੀਡੀਓ ਬਣਾਈ ਅਤੇ ਇੰਟਰਨੈੱਟ 'ਤੇ ਪਾ ਦਿੱਤੀ। ਜਿਸ ਤੋਂ ਬਾਅਦ ਕੈਨੇਡਾ ਪੁਲਸ ਨੂੰ ਉਸ ਦੀ ਭਾਲ ਸੀ। ਕਾਫੀ ਮਸ਼ੱਕਤ ਕਰਨ ਤੋਂ ਬਾਅਦ ਆਖਿਰਕਾਰ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਸੀਰੀਜ਼ ਵਿਚ ਕਈ ਰੀਅਲ ਫੁਟੇਜ਼ ਦਾ ਇਸਤੇਮਾਲ ਕੀਤਾ ਗਿਆ ਹੈ।


Khushdeep Jassi

Content Editor

Related News