ਇਹ 'ਕਿਲਰ ਵੇਲ੍ਹ' ਇਨਸਾਨਾਂ ਵਾਂਗ ਬੋਲਦੀ ਹੈ— 'ਹੈਲੋ, ਬਾਏ-ਬਾਏ'

Friday, Feb 02, 2018 - 06:06 PM (IST)

ਇਹ 'ਕਿਲਰ ਵੇਲ੍ਹ' ਇਨਸਾਨਾਂ ਵਾਂਗ ਬੋਲਦੀ ਹੈ— 'ਹੈਲੋ, ਬਾਏ-ਬਾਏ'

ਪੈਰਿਸ— ਕਈ ਜਾਨਵਰ ਅਤੇ ਪੰਛੀ ਇਨਸਾਨਾਂ ਵਾਂਗ ਆਵਾਜ਼ ਕੱਢਣ 'ਚ ਮਾਹਰ ਮੰਨੇ ਜਾਂਦੇ ਹਨ ਪਰ ਸ਼ਾਇਦ ਪਹਿਲੀ ਵਾਰ ਕਿਸੇ 'ਕਿਲਰ ਵੇਲ੍ਹ' ਨੂੰ ਇਨਸਾਨੀ ਆਵਾਜ਼ ਕੱਢਦੇ ਹੋਏ ਦੇਖਿਆ ਗਿਆ ਹੈ। ਫਰਾਂਸ ਵਿਚ ਇਕ ਕਿਲਰ ਵੇਲ੍ਹ ਬਾਰੇ ਪਤਾ ਲੱਗਾ ਹੈ, ਜੋ ਕਿ ਇਨਸਾਨੀ ਭਾਸ਼ਾ 'ਚ ਬੋਲ ਸਕਦੀ ਹੈ। ਇਸ ਫੀਮੇਲ ਨੂੰ ਇੰਟਰਨੈਸ਼ਨਲ ਖੋਜਕਰਤਾਵਾਂ ਦੀ ਇਕ ਟੀਮ ਨੇ ਇਨਸਾਨੀ ਭਾਸ਼ਾ ਦੇ ਕੁਝ ਸ਼ਬਦ ਸਿਖਾਏ ਹਨ। ਉਹ ਉਸ ਦੀ ਆਵਾਜ਼ ਨੂੰ ਸੁਣ ਕੇ ਹੈਰਾਨ ਰਹਿ ਗਏ। 

PunjabKesari
ਇਸ ਫੀਮੇਲ ਵੇਲ੍ਹ ਦਾ ਨਾਂ ਵਿੱਕੀ ਹੈ, ਜੋ ਕਿ ਅੰਗਰੇਜ਼ੀ ਦੇ ਕੁਝ ਸ਼ਬਦਾਂ ਨੂੰ ਬੋਲ ਸਕਦੀ ਹੈ। ਇਸ ਵੇਲ੍ਹ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਇਹ ਵੇਲ੍ਹ ਹੈਲੋ, ਬਾਏ-ਬਾਏ, ਵਨ-ਟੂ ਵਰਗੇ ਸ਼ਬਦਾਂ ਨੂੰ ਬੋਲ ਲੈਂਦੀ ਹੈ। ਇਸ ਲਈ ਖੋਜਕਾਰਾਂ ਨੇ ਹਾਲ ਹੀ ਵਿਚ ਉਸ ਨੂੰ ਟ੍ਰੇਨਿੰਗ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੇਲ੍ਹ ਫਰਾਂਸ ਦੇ ਆਂਟੀਬਸ ਸ਼ਹਿਰ ਦੇ ਮਰੀਨਲੈਂਡ ਸਥਿਤ ਇਕ ਅਕਵੇਰੀਅਮ 'ਚ ਰੱਖੀ ਗਈ ਹੈ। ਆਵਾਜ਼ ਕੱਢਣ ਸਮੇਂ ਇਸ ਵੇਲ੍ਹ ਦੇ ਸਰੀਰ ਦਾ ਪੂਰਾ ਹਿੱਸਾ ਪਾਣੀ 'ਚ ਹੁੰਦਾ ਹੈ, ਬਸ ਉਸ ਦੇ ਸਾਹ ਲੈਣ ਵਾਲਾ ਹਿੱਸਾ ਪਾਣੀ ਦੇ ਬਾਹਰ ਹੁੰਦਾ ਹੈ। ਸਾਹ ਲੈਣ ਵਾਲੇ ਹਿੱਸੇ ਨੂੰ ਬਲੋਹੋਲ ਕਿਹਾ ਜਾਂਦਾ ਹੈ।

PunjabKesari

ਇੱਥੇ ਦੱਸ ਦੇਈਏ ਕਿ ਤੋਤੇ, ਡਾਲਫਿਨ ਵਰਗੇ ਕਈ ਜਾਨਵਰ ਇਨਸਾਨ ਵਾਂਗ ਆਵਾਜ਼ ਕੱਢਣ ਲਈ ਮਸ਼ਹੂਰ ਹਨ ਪਰ ਕਿਸੇ ਕਿਲਰ ਵੇਲ੍ਹ ਨੂੰ ਇਨਸਾਨਾਂ ਵਾਂਗ ਆਵਾਜ਼ ਕੱਢਦੇ ਸੁਣਨਾ ਅਨੋਖਾ ਮਾਮਲਾ ਹੈ।


Related News