ਲਾਓਸ : ਚੀਨੀ ਸੈਲਾਨੀਆਂ ਨੂੰ ਲੈ ਜਾ ਰਹੀ ਬੱਸ ਹਾਦਸਾਗ੍ਰਸਤ, 13 ਦੀ ਮੌਤ

08/20/2019 8:06:48 AM

ਵਿਨਤਿਏਨ— ਦੱਖਣੀ-ਪੂਰਬੀ ਏਸ਼ੀਆਈ ਦੇਸ਼ ਲਾਓਸ 'ਚ ਵਾਪਰੀ ਇਕ ਬੱਸ ਦੁਰਘਟਨਾ 'ਚ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਤੇ ਹੋਰ 13 ਲੋਕ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 


ਬੱਸ 'ਚ 43 ਚੀਨੀ ਸੈਲਾਨੀਆਂ ਦੇ ਇਲਾਵਾ ਇਕ ਚੀਨੀ ਸੈਲਾਨੀ ਸਹਾਇਕ, ਡਰਾਈਵਰ ਤੇ ਗਾਈਡ ਸਮੇਤ ਲਾਓਸ ਦੇ ਦੋ ਨਾਗਰਿਕ ਸਵਾਰ ਸਨ। ਬੱਸ ਰਾਜਧਾਨੀ ਵਿਨਤਿਏਨ ਅਤੇ ਉੱਤਰੀ ਲੁਆਂਗ ਪ੍ਰਬਾਂਗ ਸ਼ਹਿਰ ਵਿਚਕਾਰ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ। ਬੱਸ ਦੇ ਮਲਬੇ 'ਚੋਂ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਹ ਦੁਰਘਟਨਾ ਸ਼ਾਇਦ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰੀ ਹੋਵੇਗੀ ਪਰ ਅਜੇ ਇਸ ਸਬੰਧੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਲਾਓਸ 'ਚ ਚੀਨੀ ਦੂਤਘਰ ਦੇ ਅਧਿਕਾਰੀ ਦੁਰਘਟਨਾ ਵਾਲੇ ਸਥਾਨ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਣਗੇ।