ਰੂਸ 'ਚ ਪੁਲ਼ ਢਹਿ ਜਾਣ ਕਾਰਨ 13 ਲੋਕਾਂ ਦੀ ਮੌਤ

10/19/2019 10:34:05 AM

ਮਾਸਕੋ— ਰੂਸ ਦੇ ਸਾਈਬੇਰੀਆਈ ਖੇਤਰ ਕ੍ਰਾਸਨੋਆਸਕ ਕ੍ਰਾਈ 'ਚ ਸ਼ਨੀਵਾਰ ਤੜਕੇ ਇਕ ਪੁਲ਼ ਟੁੱਟ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਮੰਤਰਾਲੇ ਮੁਤਾਬਕ ਇਸ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ। 10 ਲੋਕਾਂ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ।

ਮੰਤਰਾਲੇ ਦੀ ਸਥਾਨਕ ਬ੍ਰਾਂਚ ਮੁਤਾਬਕ ਇਹ ਘਟਨਾ ਸ਼ਨੀਵਾਰ ਤੜਕੇ 2 ਵਜੇ ਵਾਪਰੀ, ਜਦ ਸ਼ਚੇਟਿੰਕਿਨੋ ਦੇ ਨੇੜੇ ਇਕ ਸੋਨੇ ਦੀ ਖਾਨ ਦਾ ਪੁਲ਼ ਟੁੱਟ ਗਿਆ। ਨੇੜਲੇ ਸ਼ਹਿਰ ਆਟਰਓਮੋਵਸਕ ਦੇ ਸਾਰੇ ਐਮਰਜੈਂਸੀ ਰਾਹਤ ਤੇ ਬਚਾਅ ਦਲਾਂ ਨੂੰ ਘਟਨਾ ਵਾਲੇ ਸਥਾਨ 'ਤੇ ਭੇਜ ਦਿੱਤਾ ਗਿਆ ਹੈ। ਰਾਹਤ ਤੇ ਬਚਾਅ ਕਾਰਜ 'ਚ 41 ਲੋਕ ਅਤੇ 12 ਮਸ਼ੀਨੀ ਇਕਾਈਆਂ ਨੂੰ ਲਗਾਇਆ ਗਿਆ ਹੈ। ਇਸ ਦੇ ਇਲਾਵਾ ਦੋ ਏਅਰ ਮੋਬਾਇਲ ਯੁਨਿਟ, 5 ਐੱਮ. ਆਈ.-8 ਅਤੇ ਐੱਮ. ਆਈ.-26 ਹੈਲੀਕਾਪਟਰਾਂ ਨੂੰ ਸਾਈਬੇਰੀਆ ਦੇ ਰਾਹਤ ਤੇ ਬਚਾਅ ਕੇਂਦਰ ਤੋਂ ਰਵਾਨਾ ਕੀਤਾ ਗਿਆ ਹੈ।