ਅਮਰੀਕਾ ਜਾਣ ਦੀ ਕੀਮਤ ਕਿਡਨੈਪਿੰਗ ਤੇ ਜਬਰ-ਜਨਾਹ!

02/12/2020 9:16:47 PM

ਵਾਸ਼ਿੰਗਟਨ (ਏਜੰਸੀ)- ਸੈਂਟਰਲ ਅਮਰੀਕੀ ਦੇਸ਼ਾਂ ਦੀਆਂ ਔਰਤਾਂ ਜੋ ਅਮਰੀਕਾ 'ਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਅਗਵਾ, ਜਬਰ ਜਨਾਹ ਵਰਗੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਨੂੰ ਤਸਕਰੀ ਕਰਕੇ ਮੈਕਸੀਕੋ ਵੀ ਲਿਆਂਦਾ ਜਾ ਰਿਹਾ ਹੈ। ਇਹ ਕਹਿਣਾ ਹੈ ਕੌਮਾਂਤਰੀ ਮੈਡੀਕਲ ਚੈਰਿਟੀ ਸੰਸਥਾ ਡਾਕਟਰਸ ਵਿਦਆਉਟ ਬਾਰਡਰ ਦਾ।

ਸਾਲ 2019 ਦੇ ਪਹਿਲੇ 9 ਮਹੀਨੇ ਵਿਚ ਮੈਕਸੀਕੋ ਦੇ ਨਿਊਵੋ ਲਾਰੇਡੋ ਸ਼ਹਿਰ ਵਿਚ ਐਮ.ਐਸ.ਐਫ. ਨੇ ਜਿਨ੍ਹਾਂ ਔਰਤਾਂ ਦਾ ਇਲਾਜ ਕੀਤਾ ਉਨ੍ਹਾਂ ਵਿਚੋਂ 80 ਫੀਸਦੀ ਔਰਤਾਂ ਨੇ ਕਿਹਾ ਕਿ ਉਹ ਹਿੰਸਾ ਨਾਲ ਪੀੜਤ ਹਨ, ਜਿਸ ਵਿਚ ਅਗਵਾ ਦੇ ਕਈ ਮਾਮਲੇ ਵੀ ਸ਼ਾਮਲ ਹਨ। ਐਮ.ਐਸ.ਐਫ. ਦੇ ਮੈਕਸੀਕੋ ਕੋਆਰਡੀਨੇਟਰ ਸਰਗੀਓ ਮਾਰਟਿਨ ਨੇ ਥਾਮਸਨ ਰਾਇਟਰਸ ਫਾਊਂਡੇਸ਼ਨ ਨੂੰ ਕਿਹਾ ਕਿ ਉਨ੍ਹਾਂ ਦੇ ਨਾਲ ਅਜਿਹਾ ਵਰਤਾਓ ਕੀਤਾ ਜਾਂਦਾ ਹੈ, ਜਿਵੇਂ ਉਹ ਇਨਸਾਨ ਨਹੀਂ ਹਨ। ਉਨ੍ਹਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਦੀ ਯਾਤਰਾ ਵਿਚ ਹਿੰਸਾ ਹੋਰ ਵਧੀ ਹੈ।

ਮੈਕਸੀਕੋ ਨੇ ਸੈਂਟਰਲ ਅਮਰੀਕੀ ਪ੍ਰਵਾਸੀਆਂ ਨੂੰ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਹ ਲੋਕ ਆਪਣੇ ਦੇਸ਼ ਵਿਚ ਹਮੇਸ਼ਾ ਹਿੰਸਾ ਅਤੇ ਗਰੀਬੀ ਤੋਂ ਛੁਟਕਾਰਾ ਪਾਉਣ ਲਈ ਅਮਰੀਕੀ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਤੋਂ ਬਾਅਦ ਮੈਕਸੀਕੋ ਨੇ ਪ੍ਰਵਾਸੀਆਂ ਨੂੰ ਸਰਹੱਦ ਪਾਰ ਜਾਣ ਤੋਂ ਰੋਕਣ ਲਈ ਕਾਫੀ ਇੰਤਜ਼ਾਮ ਕੀਤੇ ਹਨ।ਮੈਕਸੀਕੋ ਨੇ ਸਰਹੱਦ 'ਤੇ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ ਹੈ। ਨਾਲ ਹੀ ਉਹ ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰ ਵਿਚ ਰੱਖਣ ਤੋਂ ਇਲਾਵਾ ਉਨ੍ਹਾਂ ਨੂੰ ਵਾਪਸ ਭੇਜ ਰਿਹਾ ਹੈ। ਮੈਕਸੀਕੋ ਦੀ ਗੈਰਪ੍ਰਵਾਸੀ ਅਥਾਰਟੀ ਅਤੇ ਅੰਦਰੂਨੀ ਮੰਤਰਾਲੇ ਨੇ ਇਸ ਮਾਮਲੇ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਦਿੱਤੀ ਹੈ।

ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ ਓਬ੍ਰਾਡੋਰ ਦਾ ਕਹਿਣਾ ਹੈ ਕਿ ਉਹ ਪ੍ਰਵਾਸੀਆਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਪ੍ਰਵਾਸੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ। ਪਨਾਹ ਚਾਹੁਣ ਵਾਲੇ 57,000 ਗੈਰ-ਮੈਕਸੀਕੋ ਪ੍ਰਵਾਸੀਆਂ ਨੂੰ ਅਮਰੀਕਾ ਨੇ ਸੁਣਵਾਈ ਪੂਰੀ ਹੋਣ ਤੱਕ ਮੈਕਸੀਕੋ ਵਾਪਸ ਭੇਜ ਦਿੱਤਾ ਹੈ। ਨਾਲ ਹੀ ਉਸ ਨੇ ਪਨਾਹ ਮਾਪਦੰਡ ਨੂੰ ਵੀ ਪਾਬੰਦੀਸ਼ੁਦਾ ਕਰਦੇ ਹੋਏ ਐਂਟਰੀ ਪੁਆਇੰਟ 'ਤੇ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ।

ਪਿਛਲੇ ਸਾਲ ਸਤੰਬਰ ਵਿਚ ਅਮਰੀਕਾ ਤੋਂ ਮੈਕਸੀਕੋ ਵਾਪਸ ਭੇਜੇ ਗਏ 41 ਵਿਚੋਂ 18 ਮਰੀਜ਼ਾਂ ਨੇ ਐਮ.ਐਸ.ਐਫ. ਨੂੰ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਅਗਵਾ ਕੀਤਾ ਗਿਆ ਸੀ। ਉਹ ਫਿਲਹਾਲ ਨਿਊਵੋ ਲਾਰੇਡੋ ਵਿਚ ਹਨ ਅਤੇ ਉਨ੍ਹਾਂ ਪਨਾਹ ਲਈ ਅਰਜ਼ੀ ਲਗਾਈ ਹੋਈ ਹੈ, ਜਿਸ 'ਤੇ ਸੁਣਵਾਈ ਹੋਣੀ ਹੈ। ਮਾਰਟਿਨ ਕਹਿੰਦੇ ਹਨ। ਸਾਨੂੰ ਲੱਗਦਾ ਹੈ ਕਿ ਇਨ੍ਹਾਂ ਨੀਤੀਆਂ ਦਾ ਸਿੱਧੇ ਨਤੀਜੇ ਹਨ ਕਿ ਲੋਕ ਜ਼ਿਆਦਾ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਮਾਰਟਿਨ ਦੱਸਦੇ ਹਨ ਮਨੁੱਖੀ ਤਸਕਰਾਂ ਦੇ ਚੰਗੁਲ ਵਿਚ ਫੱਸਣਾ ਉਨ੍ਹਾਂ ਦੇ ਲਈ ਸੌਖਾ ਹੈ ਅਤੇ ਉਨ੍ਹਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ।

ਐਮ.ਐਸ.ਐਫ. ਨੇ ਪਾਇਆ ਕਿ 2018 ਅਤੇ 2019 ਵਿਚ 3700 ਲੋਕਾਂ ਵਿਚੋਂ 78 ਫੀਸਦੀ ਲੋਕਾਂ ਨੇ ਮਾਨਸਿਕ ਸਿਹਤ ਦਾ ਇਲਾਜ ਕਰਵਾਇਆ ਹੈ, ਜਿਨ੍ਹਾਂ ਵਿਚ ਹਿੰਸਾ, ਯੌਨ ਹਿੰਸਾ ਅਤੇ ਤਸੀਹੇ ਦੇ ਸੰਕੇਤ ਮਿਲੇ ਹਨ। ਕੁਝ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਗਵਾ ਮੈਕਸੀਕੋ ਕੀਤਾ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਮਜ਼ਦੂਰੀ, ਯੌਨ ਸ਼ੋਸ਼ਣ ਜਾਂ ਅਪਰਾਧਕ ਸਮੂਹਾਂ ਲਈ ਕੰਮ ਕਰਨ ਲਈ ਭਰਤੀ ਕੀਤਾ ਗਿਆ। ਚਾਰ ਵਿਚੋਂ ਇਕ ਮਹਿਲਾ ਨੇ ਐਮ.ਐਸ.ਐਫ. ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਯਾਤਰਾ ਦੌਰਾਨ ਯੌਨ ਹਿੰਸਾ ਦਾ ਸਾਹਮਣਾ ਕੀਤਾ।


Sunny Mehra

Content Editor

Related News