ਇਟਲੀ ਦੇ ਪਹਾੜਾਂ ''ਚ ਪਈਆਂ ਖਾਲਸਾ ਪੰਥ ਦੀਆਂ ਗੂੰਜਾਂ

10/09/2019 10:34:13 AM

ਮਿਲਾਨ, (ਸਾਬੀ ਚੀਨੀਆ)— ਰੋਮ ਤੋਂ 60 ਕਿਲੋ ਮੀਟਰ ਦੂਰੀ 'ਤੇ ਪਹਾੜੀਆਂ 'ਤੇ ਵੱਸੇ ਸ਼ਹਿਰ ਵਿਤੈਰਬੋ ਵਿਚ ਮਾਹੌਲ ਉਸ ਸਮੇਂ ਖਾਲਸਾਈ ਰੰਗ ਵਿਚ ਰੰਗਿਆ ਗਿਆ ਜਦੋਂ ਕੇਸਰੀ ਤੇ ਨੀਲੀਆਂ ਪੱਗਾਂ ਸਜਾ ਕੇ ਪੁੱਜੀਆਂ ਹਜ਼ਾਰਾਂ ਗੁਰਸਿੱਖ ਸੰਗਤਾਂ ਨੇ 'ਜੋ ਬੋਲੇ ਸੋ ਨਿਹਾਲ ਦੇ' ਜੈਕਾਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਤੈਰਬੋ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਲਈ ਪ੍ਰਸ਼ਾਸਨ ਵੱਲੋਂ ਕੀਤੇ ਸੁਚੱਜੇ ਪ੍ਰਬੰਧ ਕਾਬਲ-ਏ-ਤਾਰੀਫ ਸਨ। ਨਗਰ ਕੀਰਤਨ ਦਾ ਸ਼ਹਿਰ ਦੇ ਮੁੱਖ ਚੌਕਾਂ ਅਤੇ ਰਸਤਿਆਂ ਵਿਚੋਂ ਲੰਘਣਾ ਵਿਦੇਸ਼ਾਂ ਵਿਚ ਖਾਲਸਾ ਪੰਥ ਦੀ ਚੜ੍ਹਦੀ ਕਲਾ 'ਤੇ ਮੋਹਰ ਲਾਉ੍ਂਦਾ ਹੈ ।
 

PunjabKesari

ਇਸ ਮੌਕੇ ਬਹੁਤ ਸਾਰੇ ਗੋਰੇ ਲੋਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਸ੍ਰੀ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਸਿੱਖ ਧਰਮ ਤੇ ਨਗਰ ਕੀਰਤਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਗਤਕੇ ਵਾਲੇ ਸਿੰਘਾਂ ਦੇ ਹੈਰਾਨੀਜਨਕ ਜੌਹਰ ਦੇਖ ਕੇ ਹਰ ਕੋਈ ਦੰਦਾਂ ਥੱਲੇ ਜੀਭ ਦੱਬਣ ਲਈ ਮਜਬੂਰ ਹੋ ਗਿਆ। ਸਥਾਨਕ ਖੇਡ ਸਟੇਡੀਅਮ ਵਿਚ ਸਜਾਏ ਦੀਵਾਨਾਂ ਵਿਚ ਪੁੱਜੇ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀਆਂ ਭਰਦਿਆਂ ਗੁਰੂ ਜਸ ਸ਼ਰਵਣ ਕਰਵਾਇਆ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਆਏ ਸੇਵਾਦਾਰਾਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ।


Related News