ਕੈਨੇਡਾ ’ਚ ਭਾਰਤੀ ਡਿਪਲੋਮੈਟ ਸੰਜੇ ਵਰਮਾ ਦੀ ਆਮਦ ਖ਼ਿਲਾਫ਼ ਖਾਲਿਸਤਾਨੀਆਂ ਨੇ ਕੀਤਾ ਵਿਰੋਧ ਵਿਖਾਵਾ

03/03/2024 10:37:36 AM

ਸਰੀ (ਇੰਟ) -ਖਾਲਿਸਤਾਨ ਸਮਰਥਕਾਂ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿਚ ਭਾਰਤੀ ਡਿਪਲੋਮੈਟ ਦੇ ਇਕ ਸਮਾਗਮ ਦਾ ਵਿਰੋਧ ਕੀਤਾ। ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ‘ਸਰੀ ਬੋਰਡ ਆਫ਼ ਟਰੇਡ’ ਸਮਾਗਮ ਵਿਚ ਮੁੱਖ ਬੁਲਾਰੇ ਸਨ। ਸ਼ਹਿਰ ਵਿਚ ਭਾਰਤੀ ਡਿਪਲੋਮੈਟ ਦੀ ਮੌਜੂਦਗੀ ਦੇ ਵਿਰੋਧ ਵਿਚ ਦਰਜਨਾਂ ਸਿੱਖ ਕਾਰਕੁਨਾਂ ਨੇ ਸ਼ੈਰੇਟਨ ਗਿਲਡਫੋਰਡ ਹੋਟਲ ਦੇ ਬਾਹਰ ਰੈਲੀ ਕੀਤੀ। 60 ਤੋਂ ਵੱਧ ਵਿਖਾਵਾਕਾਰੀ ਹੋਟਲ ਦੇ ਬਾਹਰ ਇਕੱਠੇ ਹੋਏ, ਉਹ ਖਾਲਿਸਤਾਨੀ ਝੰਡੇ ਲਹਿਰਾ ਰਹੇ ਸਨ ਅਤੇ ਭਾਰਤੀ ਡਿਪਲੋਮੈਟ ਖਿਲਾਫ ਨਾਅਰੇ ਲਗਾ ਰਹੇ ਸਨ।

ਸਰੀ ਬੋਰਡ ਆਫ਼ ਟਰੇਡ (ਐੱਸ. ਬੀ. ਓ. ਟੀ.) ਦੀ ਮੁਖੀ ਅਤੇ ਸੀ.ਈ.ਓ. ਅਨੀਤਾ ਹਿਊਬਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸੰਦੇਸ਼ ਮਿਲੇ ਜਿਨ੍ਹਾਂ ਵਿਚ ਉਨ੍ਹਾਂ ਨੂੰ ਪ੍ਰੋਗਰਾਮ ਬੰਦ ਕਰਨ ਲਈ ਕਿਹਾ ਗਿਆ ਪਰ ਇਹ ਪ੍ਰੋਗਰਾਮ ਸਿਰਫ ਆਰਥਿਕ ਮੌਕਿਆਂ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਇਸ ਦੀ ਮੇਜ਼ਬਾਨੀ ਕਰ ਰਹੇ ਹਾਂ ਕਿ ਅਸੀਂ ਅਜੇ ਵੀ ਕੈਨੇਡੀਅਨ ਅਤੇ ਭਾਰਤੀ ਕਾਰੋਬਾਰਾਂ ਵਿਚਕਾਰ ਵਪਾਰਕ ਮੌਕਿਆਂ ਨੂੰ ਵਧਾ ਸਕਦੇ ਹਾਂ। ਪ੍ਰੋਗਰਾਮ ਵਿਚ ਵਰਮਾ ਨੇ ਦੋਵਾਂ ਦੇਸ਼ਾਂ ਦੇ ਦਰਮਿਅਾਨ ਵਪਾਰਕ ਸਬੰਧਾਂ ਦੇ ਮਹੱਤਵ ’ਤੇ ਗੱਲ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਮੰਦਭਾਗੀ ਖ਼ਬਰ: ਅਫਰੀਕੀ ਦੇਸ਼ ਆਈਵਰੀ ਕੋਸਟ 'ਚ ਮਿਲੀਆਂ ਦੋ ਭਾਰਤੀਆਂ ਦੀਆਂ ਲਾਸ਼ਾਂ 

18 ਜੂਨ, 2023 ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰ ਦਿੱਤੀ ਗਈ ਸੀ। ਖਾਲਿਸਤਾਨ ਸਮਰਥਿਤ ਕਾਰਕੁਨ ਲੰਬੇ ਸਮੇਂ ਤੋਂ ਸਿੱਖ ਨੇਤਾ ਦੀ ਮੌਤ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਗਾਉਂਦੇ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਜਨਤਕ ਤੌਰ ’ਤੇ ਨਿੱਝਰ ਦੀ ਹੱਤਿਆ ਲਈ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana