ਵਿਗਿਆਨੀਆਂ ਨੇ ਬਣਾਇਆ ਲਚੀਲਾ ਅਤੇ ਸਸਤਾ ਕੀਬੋਰਡ

06/22/2018 5:32:13 PM

ਸੋਲ (ਭਾਸ਼ਾ)— ਵਿਗਿਆਨੀਆਂ ਨੇ ਇਕ ਅਜਿਹਾ ਕੀਬੋਰਡ ਬਣਾਇਆ ਹੈ ਜੋ ਲਚੀਲਾ ਹੋਣ ਦੇ ਨਾਲ-ਨਾਲ ਸਸਤਾ ਵੀ ਹੈ। ਇਸ ਨੂੰ ਜੇਬ ਵਿਚ ਵੀ ਰੱਖਿਆ ਜਾ ਸਕਦਾ ਹੈ। ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕ ਡਿਵਾਈਸ ਵਿਚ ਵਰਤੇ ਜਾਣ ਵਾਲੇ ਮੁੜਨ ਵਾਲੇ ਕੀਬੋਰਡ ਬਾਜ਼ਾਰ ਵਿਚ ਪਹਿਲਾਂ ਹੀ ਉਪਲਬਧ ਹਨ। ਫਿਲਹਾਲ ਇਹ ਇਕ ਨਿਸ਼ਚਿਤ ਸੀਮਾ ਤੱਕ ਹੀ ਮੁੜ ਸਕਦੇ ਹਨ। ਇਹ ਆਕਾਰ ਵਿਚ ਵੀ ਵੱਡੇ ਹੁੰਦੇ ਹਨ। ਦੱਖਣੀ ਕੋਰੀਆ ਦੇ ਸੀਜੋਂਗ ਯੂਨੀਵਰਸਿਟੀ ਦੇ ਖੋਜ ਕਰਤਾ ਇਕ ਅਜਿਹਾ ਕੀਬੋਰਡ ਵਿਕਸਿਤ ਕਰਨਾ ਚਾਹੁੰਦੇ ਸਨ ਜੋ ਇਸ ਨਾਲ ਸੰਬੰਧਿਤ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕੇ ਅਤੇ ਪੂਰੀ ਤਰ੍ਹਾਂ ਨਾਲ ਮੁੜ ਸਕੇ। 
ਟੀਮ ਨੇ ਇਸ ਤਰ੍ਹਾਂ ਦੇ ਕੀਬੋਰਡ ਬਨਾਉਣ ਲਈ ਨਰਮ ਸਿਲੀਕਾਨ ਰਬੜ ਦੀ ਸ਼ੀਟ ਦੀ ਵਰਤੋਂ ਕੀਤੀ ਜਿਸ 'ਤੇ ਸੁਚਾਲਕ ਕਾਰਬਨ ਨੈਨੋ ਟਿਊਬ ਲੱਗੇ ਹੋਏ ਸਨ। ਇਹ ਸਿਰਫ ਉਂਗਲਾਂ ਦੇ ਟੱਚ 'ਤੇ ਪ੍ਰਤੀਕਿਰਿਆ ਦਿੰਦੇ ਹਨ। ਖੋਜ ਕਰਤਾਵਾਂ ਨੇ ਯੂਜ਼ਰਾਂ ਲਈ ਇਸ 'ਤੇ ਹਰੇਕ ਅੱਖਰ, ਗਿਣਤੀ ਅਤੇ ਹੋਰ ਚੀਜ਼ਾਂ ਲਈ ਸਕਵਾਇਰ ਬਣਾਏ ਹਨ। ਇਸ ਕੀਬੋਰਡ ਦੀ ਕੀਮਤ ਸਿਰਫ 1 ਡਾਲਰ ਮਤਲਬ 67.82 ਰੁਪਏ ਹੈ।