ਇੰਡੋਨੇਸ਼ੀਆ ਦੀ ਇਹ ਸੂੰਦਰੀ ਬਣੀ ਮਿਸ ਇੰਟਰਨੈਸ਼ਨਲ-2017

Tuesday, Nov 14, 2017 - 10:54 PM (IST)

ਇੰਡੋਨੇਸ਼ੀਆ ਦੀ ਇਹ ਸੂੰਦਰੀ ਬਣੀ ਮਿਸ ਇੰਟਰਨੈਸ਼ਨਲ-2017

ਟੋਕਿਓ— ਟੋਕਿਓ ਡੋਮ ਸਿਟੀ ਹਾਲ 'ਚ ਮੰਗਲਵਾਰ ਨੂੰ ਆਯੋਜਿਤ ਇਕ ਸਮਾਰੋਹ 'ਚ ਇੰਡੋਨੇਸ਼ੀਆ ਦੀ ਕੇਵਿਨ ਲਿਲਿਆਨ ਨੂੰ ਮਿਸ ਇੰਟਰਨੈਸ਼ਨਲ 2017 ਦਾ ਤਾਜ ਪਹਿਨਾਇਆ ਗਿਆ। ਇਕ ਨਿਊਜ਼ ਏਜੰਸੀ ਮੁਤਾਬਕ, ਇਸ ਸਾਲ ਕੁਲ 71 ਔਰਤਾਂ ਨੇ ਬਿਊਟੀ ਕਾਂਟੈਸਟ 'ਚ ਭਾਗ ਲਿਆ ਸੀ। ਸਾਲ 2016 'ਚ ਫਿਲੀਪਿੰਸ ਦੀ ਕਾਇਲੀ ਵੇਰੋਜੋਸਾ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ।
PunjabKesari
ਖਿਤਾਬ ਜਿੱਤਣ ਤੋਂ ਬਾਅਦ 21 ਸਾਲਾਂ ਲਿਲਿਆਨ ਨੇ ਕਿਹਾ, ''ਇਹ ਇਕ ਸੁਪਣਾ ਸੱਚ ਹੋਣ ਵਰਗਾ ਹੈ, ਇੰਡੋਨੇਸ਼ੀਆ ਅਸੀਂ ਕਰ ਦਿਖਾਇਆ।'' ਉਨ੍ਹਾਂ ਕਿਹਾ ਕਿ ਉਹ ਆਪਣੀ ਜਿੱਤ ਦਾ ਇਸਤੇਮਾਲ ਵਿਸ਼ਵ ਸ਼ਾਂਤੀ ਤੇ ਸੱਭਿਆਚਾਰਕ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਕਰਣਗੀ।
PunjabKesari
ਜਾਪਾਨ ਦੀ ਰਾਜਧਾਨੀ 'ਚ ਲਗਾਤਾਰ ਪੰਜਵੇਂ ਸਾਲ ਆਯੋਜਿਤ ਹੋਏ ਪ੍ਰੋਗਰਾਮ ਦੇ 57ਵੇਂ ਐਡੀਸ਼ਨ ਦੀ ਹੋਰ ਫਾਈਨਲਿਸਟ ਕੁਰਾਕਾਓ ਦੀ ਚਨੇਲੇ ਡੇ ਲਾਓ (ਪਹਿਲੀ ਰਨਰ ਅਪ) ਤੇ ਵੇਨੇਜੁਏਲਾ ਦੀ ਡਾਇਨਾ ਕਾਸ (ਦੂਜੀ ਰਨਰ ਅਪ) ਰਹੀ।
PunjabKesari
ਮੁਕਾਬਲੇ ਦੀ ਦੋ ਹੋਰ ਫਾਈਨਲਿਸਟ, ਜਾਪਾਨ ਦੀ ਨਾਤਸੁਕੀ ਤਸੁਤਸੁਈ ਤੇ ਆਸਟਰੇਲੀਆ ਦੀ ਐਮਬਰ ਡੀਵ ਨੇ ਬਿਹਤਰੀਨ ਰਾਸ਼ਟਰੀ ਪਹਿਰਾਵਾ ਤੇ ਮਿਸ ਪ੍ਰਫੈਕਟ ਬਾਡੀ ਦਾ ਪੁਰਸਕਾਰ ਜਿੱਤਿਆ। ਲਿਲਿਆਨ ਨੇ ਬਿਹਤਰੀਨ ਪਹਿਰਾਵੇ ਦਾ ਵੀ ਪੁਰਸਕਾਰ ਜਿੱਤਿਆ।


Related News