ਕੇਰਲ ਦੇ ਵਿਅਕਤੀ ਦੀ ਆਬੂਧਾਬੀ ''ਚ ਲੱਗੀ 21 ਕਰੋੜ ਦੀ ਲਾਟਰੀ

04/05/2018 11:24:43 AM

ਆਬੂਧਾਬੀ(ਬਿਊਰੋ)— ਦੁਬਈ ਸਥਿਤ ਇਕ ਭਾਰਤੀ ਡਰਾਈਵਰ ਦੀ ਆਬੂਧਾਬੀ ਕੌਮਾਂਤਰੀ ਹਵਾਈਅੱਡੇ 'ਤੇ ਬਿਗ ਟਿਕਟ ਰੈਫਲ ਵਿਚ 21 ਕਰੋੜ 24 ਲੱਖ 77 ਹਜ਼ਾਰ 149 ਰੁਪਏ ਦੀ ਲਾਟਰੀ ਲੱਗੀ ਹੈ। ਕੇਰਲ ਦੇ ਅਰਨਮੁਲਾ ਸ਼ਹਿਰ ਦੇ ਰਹਿਣ ਵਾਲੇ ਜੋਨ ਵਰੁਗੇਸੇ ਇਕ ਨਿੱਜੀ ਕੰਪਨੀ ਵਿਚ ਡਰਾਈਵਰ ਦਾ ਕੰਮ ਕਰਦੇ ਸਨ। ਜਦੋਂ ਜੋਨ ਨੂੰ ਆਯੋਜਕਾਂ ਵੱਲੋਂ ਲਾਟਰੀ ਦੀ ਟਿਕਟ ਜਿੱਤਣ ਦਾ ਫੋਨ ਆਇਆ, ਤਾਂ ਉਨ੍ਹਾਂ ਨੂੰ ਆਪਣੀ ਕਿਸਮਤ 'ਤੇ ਵਿਸ਼ਵਾਸ਼ ਹੀ ਨਹੀਂ ਹੋਇਆ। ਉਨ੍ਹਾਂ ਨੂੰ ਲੱਗਾ ਕਿ ਕੋਈ ਦੋਸਤ ਉਨ੍ਹਾਂ ਨੂੰ ਅਪ੍ਰੈਲ ਫੁਲ ਬਣਾ ਰਿਹਾ ਹੈ।
ਲਾਟਰੀ ਜਿੱਤਣ ਦੀ ਪੁਸ਼ਟੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਉਸ ਨੇ ਕੇਰਲ ਵਿਚ ਆਪਣੇ ਪਰਿਵਾਰ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਨਹੀਂ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਜੋਨ ਨੇ ਪਿਛਲੇ ਸਾਲ ਤੋਂ ਟਿਕਟ ਖ੍ਰੀਦਣੀ ਸ਼ੁਰੂ ਕਰ ਦਿੱਤੀ ਸੀ। ਕਈ ਵਾਰ ਉਹ ਇਕੱਲੇ ਟਿਕਟ ਖ੍ਰੀਦਦੇ ਸਨ, ਪਰ ਇਸ ਇਸ ਵਾਰ ਇਹ ਜਿੱਤੀ ਹੋਈ ਲਾਟਰੀ ਟਿਕਟ ਖ੍ਰੀਦਣ ਲਈ 4 ਦੋਸਤਾਂ ਨੇ ਪੈਸੇ ਮਿਲਾਏ ਸਨ। ਜੋਨ ਦੀ ਕੇਰਲ ਵਿਚ ਵਾਪਸ ਜਾਣ ਦੀ ਕੋਈ ਯੋਜਨਾ ਨਹੀਂ ਹੈ। ਉਹ ਇਸ ਰਾਸ਼ੀ ਨੂੰ ਆਪਣੇ ਬੱਚਿਆਂ ਦੀ ਸਿੱਖਿਆ 'ਤੇ ਖਰਚ ਕਰਨਾ ਚਾਹੁੰਦੇ ਹਨ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਵੀ ਇਸ ਇਨਾਮੀ ਰਾਸ਼ੀ ਦੇ ਇਕ ਹਿੱਸੇ ਨੂੰ ਵੱਖ ਕਰਨਾ ਚਾਹੁੰਦੇ ਹਨ। ਜੋਨ ਨੇ ਕਿਹਾ ਕਿ ਮੈਂ ਆਪਣੇ ਪੁਰਾਣੇ ਦਿਨਾਂ ਨੂੰ ਨਹੀਂ ਭੁੱਲਣਾ ਚਾਹੁੰਦਾ।