ਕੀਨੀਆ 'ਚ ਅਮਰੀਕਾ ਦੇ ਮਿਲਟਰੀ ਬੇਸ 'ਤੇ ਹਮਲਾ, ਅਲ-ਸ਼ਬਾਬ ਨੇ ਲਈ ਜ਼ਿੰਮੇਵਾਰੀ

01/05/2020 12:39:33 PM

ਨੈਰੋਬੀ (ਬਿਊਰੋ): ਕੀਨੀਆ ਦੀ ਲਾਮੂ ਕਾਊਂਟੀ ਵਿਚ ਅਮਰੀਕੀ ਮਿਲਟਰੀ ਬੇਸ 'ਤੇ ਐਤਵਾਰ ਨੂੰ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ। ਇਸ ਮਿਲਟਰੀ ਹਵਾਈ ਅੱਡੇ ਦੀ ਵਰਤੋਂ ਸੰਯੁਕਤ ਰਾਜ ਅਮਰੀਕਾ ਅਤੇ ਕੀਨੀਆਈ ਫੌਜ ਦੋਹਾਂ ਵੱਲੋਂ ਕੀਤੀ ਜਾਂਦੀ ਹੈ।ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਇਕ ਸਰਕਾਰੀ ਅਧਿਕਾਰੀ ਅਤੇ ਹਥਿਆਰਬੰਦ ਸਮੂਹ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ। 

ਲਾਮੂ ਕਾਊਂਟੀ ਦੇ ਕਮਿਸ਼ਨਰ ਇਰੂੰਗੁ ਮੇਖਾਰੀਆ ਨੇ ਦੱਸਿਆ ਕਿ ਹਮਲਾ ਹੋਇਆ ਹੈ ਪਰ ਅਸੀਂ ਹਮਲਾਵਰਾਂ ਨੂੰ ਖਦੇੜ ਦਿੱਤਾ ਹੈ। ਫਿਲਹਾਲ ਦੋਹਾਂ ਪੱਖਾਂ ਵੱਲੋਂ ਗੋਲੀਬਾਰੀ ਜਾਰੀ ਹੈ। ਹਾਲੇ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਇਸ ਹਮਲੇ ਵਿਚ ਕਿੰਨੇ ਲੋਕ ਮਾਰੇ ਗਏ ਹਨ ਅਤੇ ਕਿੰਨੇ ਜ਼ਖਮੀ ਹੋਏ ਹਨ।

ਉੱਥੇ ਅੱਤਵਾਦੀ ਸਮੂਹ ਨੇ ਇਕ ਬਿਆਨ ਵਿਚ ਕਿਹਾ ਕਿ ਮੁਜਾਹਿਦੀਨ ਦੇ ਲੜਾਕੇ ਗੁਪਤ ਤਰੀਕੇ ਨਾਲ ਦੁਸ਼ਮਣ ਦੀਆਂ ਸਰਹਦਾਂ ਵਿਚ ਦਾਖਲ ਹੋਏ। ਮਿਲਟਰੀ ਅੱਡੇ ਨੂੰ ਸਫਲਤਾਪੂਰਵਕ ਨਸ਼ਟ ਕਰ ਕੇ ਇਸ ਬੇਸ ਦੇ ਇਕ ਹਿੱਸੇ 'ਤੇ ਪ੍ਰਭਾਵੀ ਕੰਟਰੋਲ ਕਰ ਲਿਆ ਗਿਆ। ਹਥਿਆਰਬੰਦ ਸਮੂਹ ਨੇ ਕਿਹਾ ਕਿ ਹਮਲੇ ਵਿਚ ਅਮਰੀਕੀ ਅਤੇ ਕੀਨੀਆਈ ਸੈਨਿਕਾਂ ਨੂੰ ਗੰਭੀਰ ਨੁਕਸਾਨ ਹੋਇਆ ਹੈ।ਗੌਰਤਲਬ ਹੈ ਕਿ ਇਹ ਹਮਲਾ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਅਲ-ਸ਼ਬਾਬ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਤੋਂ ਖਦੇੜ ਦਿੱਤੇ ਜਾਣ ਦੇ ਬਾਅਦ ਵੀ ਉਹ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ। ਇਸ ਸੰਗਠਨ ਨੇ ਕੀਨੀਆ 'ਤੇ ਪਹਿਲਾਂ ਵੀ ਹਮਲੇ ਕੀਤੇ ਹਨ, ਜਿਸ ਨੂੰ ਦੇਖਦੇ ਹੋਏ ਕੀਨੀਆ ਨੇ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਇਹਨਾਂ ਨਾਲ ਲੜਨ ਲਈ ਸੋਮਾਲੀਆ ਭੇਜਿਆ ਸੀ।


Vandana

Content Editor

Related News