ਕੀਨੀਆ 'ਚ ਤੇਜ਼ ਮੀਂਹ ਕਾਰਨ ਹੜ੍ਹ, ਲੈਂਡਸਲਾਈਡ ਹੋਣ ਨਾਲ 34 ਲੋਕਾਂ ਦੀ ਮੌਤ

11/24/2019 2:59:42 AM

ਨੈਰੋਬੀ - ਪੱਛਮੀ ਕੀਨੀਆ 'ਚ ਰਾਤ ਭਰ ਪਏ ਤੇਜ਼ ਮੀਂਹ ਕਾਰਨ ਆਏ ਹੜ੍ਹ 'ਚ 34 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਮਰਨ ਵਾਲਿਆਂ 'ਚ 12 ਲੋਕਾਂ ਦੇ ਲੈਂਡਸਲਾਈਡ ਦੀ ਲਪੇਟ 'ਚ ਆਉਣ ਦਾ ਸ਼ੱਕ ਹੈ। ਵੈਸਟ ਪੋਕੋਟ ਸੂਬੇ ਦੇ ਸਥਾਨਕ ਪ੍ਰਸ਼ਾਸਕ ਜੋਇਲ ਬੁਲਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਿਆਰਕੁਲਿਅਨ ਪਿੰਡ 'ਚ ਲੈਂਡਸਲਾਈਡ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ ਪਰੂਆ ਪਿੰਡ 'ਚ 4 ਲੋਕ ਲਾਪਤਾ ਹਨ।

ਪੱਛਮੀ ਪੋਕੋਟ ਕਾਊਂਟੀ ਦੇ ਕਮਿਸ਼ਨਰ ਅਪੋਲੋ ਓਕੇਲੋ ਨੇ ਆਖਿਆ ਕਿ 2 ਨਦੀਆਂ 'ਚ ਹੜ੍ਹ ਆਉਣ ਕਾਰਨ ਕੀਟਾਲੇ ਅਤੇ ਲੋਡਵਾਰ ਵਿਚਾਲੇ ਸੜ੍ਹਕ 'ਤੇ ਕਾਰ ਵਹਿ ਜਾਣ ਨਾਲ 5 ਹੋਰ ਲੋਕਾਂ ਦੀ ਮੌਤ ਹੋ ਗਈ। ਲਿਮਟ ਤੋਂ ਜ਼ਿਆਦਾ ਮੀਂਹ ਪੈਣ ਤੋਂ ਬਾਅਦ ਹੜ੍ਹ ਆਉਣ ਨਾਲ ਪੂਰਬੀ ਅਫਰੀਕਾ 'ਚ 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਅੰਤਰਰਾਸ਼ਟਰੀ ਬਚਾਅ ਕਮੇਟੀ ਨੇ ਇਸ ਮਹੀਨੇ ਆਖਿਆ ਕਿ ਜ਼ਿਆਦਾ ਸੋਕਾ ਪੈਣ ਨਾਲ ਕਾਫੀ ਲੋਕ ਪ੍ਰਭਾਵਿਤ ਹੋਏ ਹਨ। ਹੁਣ ਸੋਮਾਲੀਆ, ਦੱਖਣੀ ਸੂਡਾਨ ਅਤੇ ਕੀਨੀਆ ਦੇ ਕਈ ਹਿੱਸਿਆਂ 'ਚ 4 ਤੋਂ 6 ਹਫਤਿਆਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਕੀਨੀਆ 'ਚ ਪਿਛਲੇ ਮਹੀਨੇ 'ਚ ਹੜ੍ਹ ਆਉਣ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 77 ਹੋ ਗਈ ਹੈ।

Khushdeep Jassi

This news is Content Editor Khushdeep Jassi