ਦੁਬਈ ਜਾਣ ਵਾਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

09/24/2017 7:51:53 PM

ਦੁਬਈ— ਇਥੋਂ ਦੇ ਸਰਕਾਰੀ ਅਧਿਕਾਰੀਆਂ ਨੇ ਇਕ ਬ੍ਰਿਟਿਸ਼ ਨਾਗਰਿਕ ਨੂੰ ਉਸ ਦੇ ਹਮਲਾਵਰ ਰਵੱਈਏ ਕਰਕੇ ਗ੍ਰਿਫਤਾਰ ਕਰ ਲਿਆ ਹੈ। ਕਾਰਨ ਇਹ ਸੀ ਕਿ ਬ੍ਰਿਟਿਸ਼ ਨਾਗਰਿਕ ਜਾਮਿਲ ਅਹਮਦ ਮੁਕੱਦਮ ਨੇ ਸੜਕ 'ਤੇ ਆਪਣੇ ਡਰਾਈਵਰ ਨੂੰ ਉਂਗਲੀ ਦਿਖਾਈ ਸੀ।
ਜੇਕਰ ਮੁਕੱਦਮ ਕਸੂਰਵਾਰ ਠਹਿਰਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਜੇਲ ਦੀ ਸਜ਼ਾ ਹੋ ਸਕਦੀ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਮੁਕੱਦਮ ਨੂੰ ਦੁਬਈ ਦੇ ਕਾਨੂੰਨਾਂ ਬਾਰੇ ਪਤਾ ਹੁੰਦਾ ਤਾਂ ਉਹ ਇਨ੍ਹਾਂ ਹਾਲਾਤਾਂ ਤੋਂ ਬਚ ਸਕਦੇ ਸਨ। ਦੁਬਈ 'ਚ ਭੱਦੇ ਜਾਂ ਇਤਰਾਜ਼ਯੋਗ ਇਸ਼ਾਰੇ ਵੀ ਜੇਲ ਜਾਣ ਦਾ ਸਬਬ ਬਣ ਸਕਦੇ ਹਨ। ਸੰਯੁਕਤ ਅਰਬ ਅਮੀਰਾਤ 'ਚ ਤੇ ਖਾਸ ਕਰਕੇ ਦੁਬਈ 'ਚ ਕੁਝ ਹੋਰ ਅਜਿਹੀਆਂ ਪਾਬੰਦੀਆਂ ਹਨ, ਜਿਨ੍ਹਾਂ 'ਤੇ ਅਮਲ ਕਰਨਾ ਜ਼ਰੂਰੀ ਹੈ। 


ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :
* ਭੱਦਾ, ਇਤਰਾਜ਼ਯੋਗ ਇਸ਼ਾਰਾ ਜਾਂ ਗਲਤ ਰਵੱਈਆ ਨਾ ਕਰੋ।
* ਕੁਆਰੇ ਮੁੰਡੇ ਤੇ ਕੁੜੀਆਂ ਹੋਟਲ ਦੇ ਕਿਸੇ ਕਮਰੇ 'ਚ ਇਕੱਠੇ ਨਹੀਂ ਰਹਿ ਸਕਦੇ।
* ਬਿਨ੍ਹਾਂ ਵਿਆਹ ਦੇ ਸੈਕਸ ਨਹੀਂ ਕਰਨ 'ਤੇ ਮਨਾਹੀ ਹੈ।
* ਪਬਲਿਕ ਪਲੇਸ 'ਤੇ 'ਕਿਸ' ਕਰਨ ਦੀ 'ਤੇ ਰੋਕ ਲੱਗੀ ਹੈ।
* ਪੁਰਸ਼ ਔਰਤਾਂ ਵਰਗੇ ਕਪੜੇ ਨਹੀਂ ਪਾ ਸਕਦੇ ਤੇ ਨਾ ਹੀ ਉਹ ਔਰਤਾਂ ਵਰਗੇ ਦਿਖ ਸਕਦੇ ਹਨ। ਟਾਈਟ ਕਪੜੇ ਪਾਉਣ ਦੀ ਵੀ ਪਾਬੰਦੀ ਹੈ। 
* ਸ਼ੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਭਾਸ਼ਾ ਜਾਂ ਪੋਸਟ ਤੋਂ ਬਚੋ।
* ਸਮਲੈਂਗਿਕਤਾ ਤੋਂ ਬਚੋ।
* ਇਥੇ ਜਨਤਕ ਥਾਵਾਂ ਤੇ ਸੜਕ 'ਤੇ ਸ਼ਰਾਬ ਪੀਣ ਦੀ ਮਨਾਹੀ ਹੈ।
* ਰਮਜ਼ਾਨ ਦੇ ਮਹੀਨੇ ਜਨਤਕ ਥਾਵਾਂ 'ਤੇ ਕਿਸੇ ਰੋਜ਼ੇਦਾਰ ਦੇ ਸਾਹਮਣੇ ਖਾਣ, ਪੀਣ ਜਾਂ ਸਿਗਰਟ ਤੋਂ ਬਚੋ।
* ਬਿਨ੍ਹਾਂ ਆਗਿਆ ਕਿਸੇ ਔਰਤ ਦੀ ਤਸਵੀਰ ਖਿੱਚਣਾ ਇਥੇ ਸਖਤ ਮਨ੍ਹਾ ਹੈ।