ਕਜ਼ਾਖਸਤਾਨ : ਜਹਾਜ਼ ਹਾਦਸੇ ਸਬੰਧੀ 300 ਲੋਕਾਂ ਕੋਲੋਂ ਕੀਤੀ ਗਈ ਪੁੱਛ-ਪੜਤਾਲ

01/22/2020 2:58:18 PM

ਅਲਮਾਟੀ— ਪਿਛਲੇ ਸਾਲ ਕਜ਼ਾਖਸਤਾਨ 'ਚ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਸਬੰਧੀ ਪੁਲਸ ਵਲੋਂ ਹੁਣ ਤਕ 300 ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਹੈ। ਕਜ਼ਾਖ ਡਿਪਟੀ ਪ੍ਰੋਜ਼ੀਕਿਊਟਰ ਜਨਰਲ ਮਾਰਾਟ ਅਖੇਚਜ਼ਹਾਨੋਵ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਕਜ਼ਾਖਸਤਾਨ 'ਚ ਅਲਮਾਟੀ ਸ਼ਹਿਰ ਨੇੜੇ 100 ਯਾਤਰੀਆਂ ਨੂੰ ਲੈ ਜਾ ਰਿਹਾ ਇਕ ਜਹਾਜ਼ 27 ਦਸੰਬਰ, 2019 ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ ਇਕ ਰਿਹਾਇਸ਼ੀ ਖੇਤਰ 'ਚ ਡਿੱਗਿਆ ਸੀ। ਇਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 69 ਜ਼ਖਮੀ ਹੋ ਗਏ ਸਨ। ਜਹਾਜ਼ ਨੇ ਅਲਮਾਟੀ ਤੋਂ ਦੇਸ਼ ਦੀ ਰਾਜਧਾਨੀ ਨੂਰ-ਸੁਲਤਾਨ ਲਈ ਉਡਾਣ ਭਰੀ ਸੀ ਪਰ ਇਹ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਅਜੇ ਇਸ ਸਬੰਧੀ ਜਾਂਚ ਚੱਲ ਰਹੀ ਹੈ। ਇਸ ਨੂੰ ਇਕ ਕ੍ਰਿਮਨਲ ਕੇਸ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਦੌਰਾਨ ਸੁਰੱਖਿਆ ਨਿਯਮਾਂ ਦਾ ਉਲੰਘਣ ਕੀਤਾ ਗਿਆ ਸੀ।


Related News