ਪਾਕਿਸਤਾਨ ''ਚ ਪ੍ਰਿੰਸ ਵਿਲੀਅਮ ਦੀ ਸੁਰੱਖਿਆ ਨੂੰ ਲੈ ਕੇ ਬ੍ਰਿਟੇਨ ਦਾ ਸ਼ਾਹੀ ਪੈਲੇਸ ਚਿੰਤਤ

10/05/2019 5:36:03 PM

ਲੰਡਨ— ਅੱਤਵਾਦ ਦੀ ਖੇਤੀ ਕਰਨ ਵਾਲੇ ਪਾਕਿਸਤਾਨ 'ਚ ਸੁਰੱਖਿਆ ਹਾਲਾਤਾਂ ਨੂੰ ਲੈ ਕੇ ਬ੍ਰਿਟੇਨ ਤੱਕ ਚਿੰਤਤ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਦਾ ਨਿਵਾਸ ਰਹੇ ਕੈਨਸਿੰਟਨ ਪੈਲੇਸ ਨੇ ਕਿਹਾ ਹੈ ਕਿ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਦਾ 14 ਅਕਤੂਬਰ ਤੋਂ 18 ਅਕਤੂਬਰ ਤੱਕ ਹੋਣ ਵਾਲਾ ਪੰਜ ਦਿਨਾਂ ਪਾਕਿਸਤਾਨ ਦੌਰਾ ਸੁਰੱਖਿਆ ਕਾਰਨਾਂ ਨੂੰ ਲੈ ਕੇ ਬੇਹੱਦ ਜਟਿਲ ਹੈ।

ਬਿਆਨ 'ਚ ਕਿਹਾ ਗਿਆ ਹੈ ਕਿ ਵਿਦੇਸ਼ ਤੇ ਰਾਸ਼ਟਰਮੰਡਲ ਦਫਤਰ ਦੀ ਅਪੀਲ 'ਤੇ ਕੈਂਬ੍ਰਿਜ ਦੇ ਰਾਜਕੁਮਾਰ ਤੇ ਮਲਿਕਾ 14 ਅਕਤੂਬਰ ਤੋਂ 18 ਅਕਤੂਬਰ ਦੇ ਵਿਚਾਲੇ ਪਾਕਿਸਤਾਨ ਦਾ ਅਧਿਕਾਰਿਤ ਦੌਰਾ ਕਰਨਗੇ। ਦੱਸ ਦਈਏ ਕਿ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਪਾਕਿਸਤਾਨ 'ਚ ਇਹ ਜਾਨਣ ਦੀ ਕੋਸ਼ਿਸ ਕਰਨਗੇ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਲਿਹਾਜ਼ ਨਾਲ ਸਥਾਨਕ ਭਾਈਚਾਰੇ ਦੇ ਲੋਕ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ। ਇਸ ਦੌਰਾਨ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕਰਨਗੇ। ਇਹ ਸ਼ਾਹੀ ਜੋੜੇ ਦਾ ਪਹਿਲਾ ਪਾਕਿਸਤਾਨੀ ਦੌਰਾ ਹੈ। ਇਸ ਦੌਰਾਨ ਸ਼ਾਹੀ ਜੋੜਾ ਇਸਲਾਮਾਬਾਦ, ਲਾਹੌਰ ਜਾਣ ਦੇ ਨਾਲ-ਨਾਲ ਪਾਕਿਸਤਾਨ ਦੇ ਉੱਤਰੀ ਪੇਂਡੂ ਇਲਾਕਿਆਂ ਤੇ ਪੱਛਮ ਦੀ ਬੰਜਰ ਸਰਹੱਦ ਤੱਕ ਦਾ ਦੌਰਾ ਕਰੇਗਾ।

ਸ਼ਾਹੀ ਜੋੜਾ ਦੋਵਾਂ ਬੱਚਿਆਂ, ਸਰਕਾਰੀ ਅਧਿਕਾਰੀਆਂ, ਵਪਾਰੀਆਂ ਤੇ ਹੋਰ ਵਰਕਰਾਂ ਨਾਲ ਸੰਸਕ੍ਰਿਤਿਕ ਤੇ ਖੇਡ ਖੇਤਰ ਦੀਆਂ ਹਸਤੀਆਂ ਨਾਲ ਗੱਲਬਾਤ ਵੀ ਕਰੇਗਾ। ਇਸ ਤੋਂ ਪਹਿਲਾਂ 2006 'ਚ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਬੇਟੇ ਤੇ ਵਿਲੀਅਮ ਦੇ ਪਿਤਾ ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਵੀ ਪਾਕਿਸਤਾਨ ਦੌਰਾ ਕਰ ਚੁੱਕੇ ਹਨ। ਇਹ ਹੀ ਨਹੀਂ ਐਲੀਜ਼ਾਬੇਥ ਦੂਜੀ ਨੇ ਵੀ ਸਾਲ 1961 ਕੇ 1997 'ਚ ਦੋ ਵਾਰ ਪਾਕਿਸਤਾਨ ਦੌਰਾ ਕੀਤਾ ਸੀ।

Baljit Singh

This news is Content Editor Baljit Singh