ਕਰਤਾਰਪੁਰ ਲਾਂਘੇ ਲਈ ਸਿੱਖਾਂ ਨੇ ਕੀਤਾ ਧੰਨਵਾਦ, ਕਸ਼ਮੀਰੀ ਪੰਡਿਤ ਨੇ ਚੁੰਮਿਆ ਪੀ.ਐਮ ਮੋਦੀ ਦਾ ਹੱਥ

09/23/2019 6:23:18 PM

ਟੈਕਸਾਸ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਅਮਰੀਕਾ ਦੇ 7 ਦਿਨਾਂ ਦੌਰੇ 'ਤੇ ਹਿਊਸਟਨ ਪਹੁੰਚੇ ਹਨ। ਸ਼ਨੀਵਾਰ ਦੇਰ ਰਾਤ ਹਿਊਸਟਨ ਪਹੁੰਚੇ ਪੀ.ਐਮ. ਮੋਦੀ ਨਾਲ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਮੁਲਾਕਾਤ ਕੀਤੀ। ਇਸ ਦੌਰਾਨ ਜਿੱਥੇ ਇਕ ਪਾਸੇ ਕਸ਼ਮੀਰੀ ਪੰਡਿਤਾਂ ਨੇ ਧਾਰਾ 370 'ਤੇ ਪੀ.ਐਮ. ਦਾ ਧੰਨਵਾਦ ਕੀਤਾ ਤਾਂ ਉਥੇ ਹੀ ਸਿੱਖ ਭਾਈਚਾਰੇ ਨੇ ਵੀ ਕਰਤਾਰਪੁਰ ਲਾਂਘੇ ਲਈ ਸ਼ੁਕਰੀਆ ਅਦਾ ਕੀਤਾ। 
ਕਰਤਾਰਪੁਰ ਲਾਂਘੇ ਲਈ ਕੀਤਾ ਧੰਨਵਾਦ
ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਅਰਵਿਨ ਖੇਤਰ ਵਿਚ ਮੌਜੂਦਾ ਕਮਿਸ਼ਨਰ ਅਵਿੰਦਰ ਚਾਵਲਾ ਨੇ ਪੀ.ਐਮ. ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਚਾਵਲਾ ਨੇ ਦੱਸਿਆ ਕਿ ਅਸੀਂ ਮੋਦੀ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਲਈ ਕੰਮ ਕਰਨ ਲਈ ਅਸੀਂ ਮੋਦੀ ਨੂੰ ਧੰਨਵਾਦ ਕਿਹਾ ਹੈ। ਖਾਸ ਕਰਕੇ ਅਸੀਂ ਕਰਤਾਰਪੁਰ ਲਾਂਘੇ ਲਈ ਧੰਨਵਾਦੀ ਹਾਂ। ਚਾਵਲਾ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਵੀ ਇਥੇ ਹਾਓਡੀ ਮੋਦੀ ਪ੍ਰੋਗਰਾਮ ਲਈ ਆ ਰਹੇ ਹਨ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਪੀ.ਐਮ. ਮੋਦੀ ਕਿੰਨੇ ਮਹੱਤਵਪੂਰਨ ਨੇਤਾ ਹਨ।
ਕਸ਼ਮੀਰੀ ਪੰਡਿਤਾਂ ਨੇ ਭਾਵੁਕ ਹੋ ਕੇ ਚੁੰਮ ਲਿਆ ਪੀ.ਐਮ. ਮੋਦੀ ਦਾ ਹੱਥ
ਪੀ.ਐਮ. ਮੋਦੀ ਦੇ ਸਵਾਗਤ ਵਿਚ ਕਸ਼ਮੀਰੀ ਪੰਡਿਤ ਵੀ ਪੁੱਜੇ। ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਮਿਲਣ 'ਤੇ ਕਸ਼ਮੀਰੀ ਪੰਡਿਤਾਂ ਦੀ ਨੁਮਾਇੰਦਗੀ ਕਰਨ ਵਾਲੇ ਸੁਰਿੰਦਰ ਕੌਲ ਨੇ ਆਪਣੀ ਭਾਵੁਕਤਾ ਵਿਚ ਪੀ.ਐਮ. ਮੋਦੀ ਦਾ ਹੱਥ ਚੁੰਮ ਲਿਆ। ਕਸ਼ਮੀਰ 'ਤੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਪੀ.ਐਮ. ਨੂੰ ਕਿਹਾ ਕਿ ਜੰਮੂ ਕਸ਼ਮੀਰ ਦੇ ਵਿਕਾਸ ਲਈ ਚੁੱਕੇ ਜਾਣ ਵਾਲੇ ਹਰ ਕਦਮ ਵਿਚ ਤੁਹਾਡੇ ਨਾਲ ਹਾਂ। 
ਤੁਸੀਂ ਬਹੁਤ ਕੁਝ ਸਹਿਣ ਕੀਤਾ ਹੈ
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕੌਲ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਪੀ.ਐਮ. ਨੂੰ 7 ਲੱਖ ਕਸ਼ਮੀਰੀ ਪੰਡਿਤਾਂ ਵਲੋਂ ਇਸ ਇਤਿਹਾਸਕ ਫੈਸਲੇ 'ਤੇ ਸ਼ੁਕਰੀਆ ਕਿਹਾ। ਪ੍ਰਧਾਨ ਮੰਤਰੀ ਨੇ ਸਾਨੂੰ ਕਿਹਾ ਕਿ ਤੁਸੀਂ ਲੋਕਾਂ ਨੇ ਬਹੁਤ ਕੁਝ ਸਹਿਣ ਕੀਤਾ ਹੈ ਅਤੇ ਅਸੀਂ ਨਾਲ ਮਿਲ ਕੇ ਨਵੀਂ ਕਸ਼ਮੀਰ ਬਣਾਵਾਂਗੇ।
 


Sunny Mehra

Content Editor

Related News