ਕਮਲਾ ਹੈਰਿਸ ਨੇ ਆਸਟ੍ਰੇਲੀਆਈ ਪੀ.ਐੱਮ ਨਾਲ ਕਈ ਮੁੱਦਿਆਂ ''ਤੇ ਕੀਤੀ ਚਰਚਾ

03/03/2021 2:52:42 PM

ਵਾਸ਼ਿੰਗਟਨ/ਸਿਡਨੀ (ਭਾਸ਼ਾ): ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਵਿਚ ਉਹਨਾਂ ਨੇ ਖੇਤਰੀ ਅਤੇ ਗਲੋਬਲ ਚੁਣੌਤੀਆਂ ਖਾਸ ਤੌਰ 'ਤੇ ਜਲਵਾਯੂ ਤਬਦੀਲੀ, ਚੀਨ ਅਤੇ ਮਿਆਂਮਾਰ ਦੇ ਸੰਬੰਧ ਵਿਚ ਦੋ-ਪੱਖੀ ਸਹਿਯੋਗ ਹੋਰ ਵਧਾਉਣ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ। ਹੈਰਿਸ ਦਾ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਨੇਤਾ ਨੂੰ ਕੀਤੀ ਗਈ ਇਹ ਪਹਿਲੀ ਕਾਲ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ-ਮੈਕਸੀਕੋ ਸਰਹੱਦ 'ਤੇ SUV ਅਤੇ ਟ੍ਰੈਕਟਰ-ਟ੍ਰੇਲਰ ਦੀ ਟੱਕਰ, 13 ਲੋਕਾਂ ਦੀ ਮੌਤ

ਦੋਹਾਂ ਨੇਤਾਵਾਂ ਦਰਮਿਆਨ ਗੱਲਬਾਤ ਦੇ ਬਾਅਦ ਵ੍ਹਾਈਟ ਹਾਊਸ ਨੇ ਵੱਲੋਂ ਜਾਰੀ ਬਿਆਨ ਮੁਤਾਬਕ ਹੈਰਿਸ ਅਤੇ ਮੌਰੀਸਨ ਨੇ ਨਾਲ ਮਿਲ ਕੇ ਕੰਮ ਕਰਨ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਉਭਰਨ ਦੇ ਬਾਅਦ ਆਰਥਿਕ ਬਹਾਲੀ ਲਈ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਦੁਨੀਆ ਭਰ ਵਿਚ ਅੱਗੇ ਵਧਾਉਣ ਲਈ ਹੋਰ ਸਹਿਯੋਗੀਆਂ ਅਤੇ ਹਿੱਸੇਦਾਰਾਂ ਨਾਲ ਕੰਮ ਕਰਨ ਦੀ ਲੋੜ 'ਤੇ ਸਹਿਮਤੀ ਜ਼ਾਹਰ ਕੀਤੀ। ਇਸ ਦੌਰਾਨ ਹੈਰਿਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਸੰਬੰਧਾਂ ਦੇ ਮਜ਼ਬੂਤ ਹੋਣ ਦੀ ਗੱਲ ਦੁਹਰਾਈ। ਵ੍ਹਾਈਟ ਹਾਊਸ ਨੇ ਕਿਹਾ,''ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੌਰੀਸਨ ਨੇ ਗਲੋਬਲ ਅਤੇ ਖੇਤਰੀ ਚੁਣੌਤੀਆਂ ਖਾਸਤੌਰ 'ਤੇ ਜਲਵਾਯੂ ਤਬਦੀਲੀ ਕਾਰਨ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਚੀਨ ਅਤੇ ਮਿਆਂਮਾਰ ਦੇ ਹਾਲਾਤ ਤੋਂ ਪੈਦੀ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਇੰਡੋ-ਪੈਸੀਫਿਕ ਖੇਤਰ ਵਿਚ ਵੀ ਹੋਰ ਸਹਿਯੋਗ ਕਰਨ ਦਾ ਵਾਅਦਾ ਕੀਤਾ।

ਨੋਟ- ਕਮਲਾ ਹੈਰਿਸ ਅਤੇ ਸਕੌਟ ਮੌਰੀਸਨ ਹੋਈ ਗੱਲਬਾਤ 'ਤੇ, ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana