ਕਲਯੁਗੀ ਮਾਂ ਧੀ ਦਾ ਦੋਸਤਾਂ ਤੋਂ ਕਰਵਾਉਂਦੀ ਸੀ ਜਬਰ ਜਨਾਹ

02/18/2020 8:43:12 PM

ਲੰਡਨ (ਏਜੰਸੀ)- ਮਾਂ ਨੂੰ ਭਗਵਾਨ  ਤੋਂ ਵੀ ਉਪਰ ਦਾ ਦਰਜਾ ਦਿੱਤਾ ਗਿਆ ਹੈ ਪਰ ਜਦੋਂ ਉਥੇ ਹੀ ਮਾਂ ਆਪਣੀ ਧੀ 'ਤੇ ਅਜਿਹੇ ਜ਼ੁਲਮ ਢਾਵੇ, ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਤਾਂ ਕੀ ਕਿਹਾ ਜਾਵੇ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਮਾਂ ਨੇ ਧੀ ਦੇ ਨਾਲ ਅਜਿਹਾ ਵਰਤਾਓ ਕੀਤਾ, ਜਿਸ ਨਾਲ ਇਹ ਰਿਸ਼ਤਾ ਵੀ ਕਲੰਕਿਤ ਹੋ ਗਿਆ। ਜੀ ਹਾਂ ਮਾਮਲਾ ਇੰਗਲੈਂਡ ਦਾ ਹੈ। ਇਥੇ ਇਕ ਮਾਂ 'ਤੇ ਦੋਸ਼ ਲੱਗਾ ਹੈ ਕਿ ਉਹ ਆਪਣੀ 9 ਸਾਲ ਦੀ ਧੀ ਨੂੰ ਪਲੇਅਬੁਆਏ ਵਾਲੇ ਕੱਪੜੇ ਪਹਿਨਾ ਕੇ ਕਈ ਪੁਰਸ਼ਾਂ ਦੇ ਸਾਹਮਣੇ ਪਰੋਸਦੀ ਸੀ। ਇੰਨਾ ਹੀ ਨਹੀਂ ਉਹ ਖੁਦ ਧੀ ਦਾ ਰੇਪ ਹੁੰਦੇ ਦੇਖਦੀ ਸੀ। ਇਸ ਸਬੰਧ ਵਿਚ ਸਟਾਕਪੋਰਟ ਦੀ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਕੀਤੀ। ਕੋਰਟ ਵਿਚ ਦੱਸਿਆ ਗਿਆ ਕਿ ਬੱਚੀ ਦੇ ਨਾਲ ਸਾਲ 2014 ਤੋਂ 2015 ਵਿਚਾਲੇ ਲਗਭਗ ਹਰ ਦੂਜੇ ਦਿਨ ਰੇਪ ਹੁੰਦਾ ਸੀ।

ਉਸ ਦੀ ਮਾਂ ਆਪਣੇ ਦੋਸਤਾਂ ਨੂੰ ਘਰ ਬੁਲਾਉਂਦੀ ਸੀ ਅਤੇ ਉਹ ਸ਼ੋਸ਼ਣ ਕਰਦੇ ਸਨ। ਮਾਂ ਉਸ ਨੂੰ ਬੈਠ ਕੇ ਦੇਖਦੀ ਸੀ ਅਤੇ ਖੁਸ਼ ਹੁੰਦੀ ਸੀ। ਮਾਂ ਦੀ ਇਸ ਘਟੀਆ ਕਰਤੂਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਦਿਨ ਧੀ ਨੇ ਨੋਟ ਲਿਖ ਕੇ ਆਪਣੇ ਡਾਕਟਰ ਨੂੰ ਦੱਸਿਆ। ਉਸ ਨੇ ਨੋਟ ਵਿਚ ਲਿਖਿਆ ਕਿ ਕਿ ਉਸ ਦੀ ਮਾਂ ਰੋਜ਼ ਆਪਣੇ ਦੋਸਤਾਂ ਦੇ ਨਾਲ ਘਰ ਆਉਂਦੀ ਹੈ ਅਤੇ ਉਸ ਦੇ ਦੋਸਤ ਉਸ ਨੂੰ ਗਲਤ ਤਰੀਕੇ ਨਾਲ ਛੂਹੰਦੇ ਹਨ। ਉਸ ਤੋਂ ਬਾਅਦ ਡਾਕਟਰ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਮਾਮਲੇ ਦਾ ਖੁਲਾਸਾ ਹੋਇਆ। ਬੇਟੀ ਨੇ ਦੱਸਿਆ ਕਿ ਇਕ ਦਿਨ ਜਦੋਂ ਉਹ ਸੋ ਕੇ ਉੱਠੀ ਤਾਂ ਉਸ ਨੇ ਪਾਇਆ ਕਿ ਉਸ ਨੇ ਪਲੇਅਬੁਆਏ ਵਾਲੀ ਡ੍ਰੈਸ ਪਹਿਨੀ ਹੋਈ ਹੈ। ਬੱਚੀ ਨੇ ਕੋਰਟ ਨੂੰ ਦੱਸਿਆ ਕਿ ਇਕ ਤੋਂ ਬਾਅਦ ਇਕ ਕਈ ਲੋਕ ਆਏ ਅਤੇ ਸਭ ਨੇ ਉਸ ਨਾਲ ਰੇਪ ਕੀਤਾ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਉਨ੍ਹਾਂ ਲੋਕਾਂ ਤੋਂ ਪੈਸੇ ਲੈਂਦੇ ਦੇਖਿਆ ਸੀ। ਬੱਚੀ ਨੇ ਦੱਸਿਆ ਕਿ ਜਿਸ ਸਾਲ ਇਹ ਸਭ ਕੁਝ ਹੋਇਆ ਉਸ ਦਰਮਿਆਨ ਉਸ ਦੇ ਪਿਤਾ ਜੇਲ ਵਿਚ ਸਨ।


Sunny Mehra

Content Editor

Related News