ਕਾਬੁਲ ਹਮਲਾ : ਮਾਸੂਮ ਬੱਚਿਆਂ ਦੀਆਂ ਲਾਸ਼ਾਂ ਦੇਖ ਰੋ ਪਏ ਲੋਕ (ਤਸਵੀਰਾਂ)

05/13/2020 6:23:39 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਇਲਾਕੇ ਵਿਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਇਕ ਮੈਟਰਨਿਟੀ ਹਸਪਤਾਲ 'ਤੇ ਹਮਲਾ ਕਰ ਦਿੱਤਾ।ਇਸ ਹਮਲੇ ਵਿਚ 2 ਨਵਜੰਮੇ ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਗ੍ਰਹਿ ਮੰਤਰਾਲੇ ਨੇ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਉਹਨਾਂ ਮੁਤਾਬਕ ਅਫਗਾਨਿਸਤਾਨ ਸੁਰੱਖਿਆ ਬਲਾਂ ਨੇ ਹਸਪਤਾਲ ਤੋਂ ਕਈ ਬੱਚਿਆਂ ਅਤੇ ਉਹਨਾਂ ਦੀਆਂ ਮਾਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।ਸੋਸ਼ਲ ਮੀਡੀਆ 'ਤੇ ਨਵਜੰਮੇ ਬੱਚਿਆਂ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ।


ਅੱਤਵਾਦ ਦਾ ਇੰਨਾ ਭਿਆਨਕ ਚਿਹਰਾ ਦੇਖ ਲੋਕਾਂ ਦੀਆਂ ਅੱਖਾਂ ਭਰ ਆਈਆਂ। ਹਰ ਕੋਈ ਸਵਾਲ ਕਰ ਰਿਰਾ ਹੈ ਕਿ ਆਖਿਰ ਇਹਨਾਂ ਮਾਸੂਮਾਂ ਦੀ ਕਸੂਰ ਕੀ ਸੀ।

ਟਵਿੱਟਰ 'ਤੇ ਹੈਸ਼ਟੈਗ #kabulattack ਟਰੈਂਡ ਕਰ ਰਿਹਾ ਹੈ। ਇਸ ਵਿਚ ਲੋਕ ਇਸ ਹਮਲੇ ਨੂੰ ਲੈਕੇ ਆਪਣਾ ਦੁੱਖ ਜ਼ਾਹਰ ਕਰ ਰਹੇ ਹਨ।

ਉਹ ਮਾਸੂਮ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ ਜੋ ਇਸ ਹਮਲੇ ਦੇ ਸ਼ਿਕਾਰ ਹੋਏ ਹਨ। ਕਾਬੁਲ ਵਿਚ ਹੋਏ ਹਮਲੇ ਦੇ ਬਾਅਦ ਆਸਮਾਨ ਵਿਚ ਹਸਪਤਾਲ ਦੇ ਉੱਪਰ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ।


ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਤਾਰਿਕ ਐਰੀਨ ਨੇ ਕਿਹਾ ਕਿ ਇਮਾਰਤ ਤੋਂ 100 ਮਾਂਵਾਂ ਅਤੇ ਬੱਚਿਆਂ ਨੂੰ ਕੱਢ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਹਮਲੇ ਵਿਚ 15 ਹੋਰ ਜ਼ਖਮੀ ਹੋਏ ਹਨ ਜਿਹਨਾਂ ਵਿਚ ਔਰਤਾਂ, ਪੁਰਸ਼ ਅਤੇ ਬੱਚੇ ਸ਼ਾਮਲ ਹਨ।

ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਵੀ ਸੁਰੱਖਿਅਤ ਕੱਢ ਲਿਆ ਗਿਆ ਹੈ। ਵਿਦੇਸ਼ੀ ਨਾਗਰਿਕਾਂ ਦੇ ਬਾਰੇ ਵਿਚ ਬੁਲਾਰੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਕਾਬੁਲ ਵਿਚ ਹੋਏ ਇਸ ਹਮਲੇ ਦੀ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇੱਥੇ ਇਸਲਾਮਿਕ ਸਟੇਟ ਅਤੇ ਤਾਲਿਬਾਨ ਦੋਵੇਂ ਅੱਤਵਾਦੀ ਸੰਗਠਨ ਅਫਗਾਨ ਮਿਲਟਰੀ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

Vandana

This news is Content Editor Vandana