''ਟਰੂਡੋ ਦੀ ਯਾਤਰਾ ਨਾਲ ਭਾਰਤ-ਕੈਨੇਡਾ ਰਿਸ਼ਤੇ ਮਜ਼ਬੂਤ ਹੋਏ''

03/08/2018 3:46:27 PM

ਟੋਰਾਂਟੋ (ਭਾਸ਼ਾ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਾਲ ਹੀ 'ਚ ਭਾਰਤ ਫੇਰੀ ਤੋਂ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸੰਬੰਧ ਮਜ਼ਬੂਤ ਹੋਏ ਹਨ। ਕੇਂਦਰੀ ਖਾਨ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਗੱਲ ਆਖੀ। ਤੋਮਰ ਨੇ ਭਾਰਤੀ ਕੌਂਸਲੇਟ ਜਨਰਲ ਵਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਾਂਝੇ ਬਿਆਨ 'ਚ ਰਣਨੀਤਕ ਭਾਈਵਾਲ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਜਤਾਈ ਹੈ। ਇਹ ਲੋਕਤੰਤਰ, ਅਨੇਕਤਾ ਅਤੇ ਕਾਨੂੰਨ ਦੇ ਸ਼ਾਸਨ ਨੂੰ ਲੈ ਕੇ ਸਾਂਝੀਆਂ ਕਦਰਾਂ-ਕੀਮਤਾਂ 'ਤੇ ਆਧਾਰਿਤ ਭਾਈਵਾਲੀ ਹੈ। ਇਸ ਸੰਮੇਲਨ ਦਾ ਆਯੋਜਨ ਪਰਾਸਪੈਕਟਰ ਐਂਡ ਡਿਵੈਲਪਰਸ ਐਸੋਸੀਏਸ਼ਨ ਆਫ ਕੈਨੇਡਾ (ਪੀ. ਡੀ. ਏ. ਸੀ.) 'ਚ ਕੀਤਾ ਗਿਆ ਹੈ। ਤੋਮਰ ਭਾਰਤ ਦੇ ਕੌਂਸਲੇਟ ਜਨਰਲ ਵਲੋਂ ਆਯੋਜਿਤ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। 
ਪੀ. ਡੀ. ਏ. ਸੀ. ਦੇ ਪ੍ਰਧਾਨ ਗਲੇਨ ਮੁਲਾਨ ਨੇ ਕਿਹਾ ਕਿ ਇਸ 6 ਦਿਨ ਦੇ ਵੈਸ਼ਵਿਕ ਸੰਮੇਲਨ ਵਿਚ 125 ਦੇਸ਼ਾਂ ਦੇ 25,000 ਤੋਂ ਵਧ ਖਨਨ ਅਧਿਕਾਰੀ, ਨਿਵੇਸ਼ਕ, ਸਰਕਾਰੀ ਅਧਿਕਾਰੀ ਅਤੇ ਵਿਸ਼ਲੇਸ਼ਕ ਹਿੱਸਾ ਲੈ ਰਹੇ ਹਨ। ਭਾਰਤ ਨੂੰ ਮੌਕਿਆਂ ਦੀ ਭੂਮੀ ਦੱਸਦੇ ਹੋਏ ਤੋਮਰ ਨੇ ਕਿਹਾ ਕਿ ਸਰਕਾਰ ਨੇ 50 ਸਾਲ ਲਈ ਖਨਨ ਬਲਾਕਾਂ ਦੇ ਪੱਟੇ ਲਈ ਈ-ਨੀਲਾਮੀ ਵਰਗੇ ਕਦਮ ਚੁੱਕੇ ਹਨ।