ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਦੇਖਿਆ ਸੂਰਜ ਗ੍ਰਹਿਣ, ਤਸਵੀਰ ਕੀਤੀ ਸਾਂਝੀ

08/22/2017 3:39:27 PM

ਓਟਾਵਾ— 99 ਸਾਲਾਂ ਬਾਅਦ ਅਮਰੀਕਾ 'ਚ ਪੂਰੀ ਤਰ੍ਹਾਂ ਦਿਖਾਈ ਦੇਣ ਵਾਲਾ ਸੂਰਜ ਗ੍ਰਹਿਣ ਚਰਚਾ ਦਾ ਵਿਸ਼ਾ ਰਿਹਾ। ਅਮਰੀਕਾ 'ਚ ਇਹ ਪੂਰੀ ਤਰ੍ਹਾਂ ਨਾਲ ਦਿਖਾਈ ਦਿੱਤਾ, ਹਾਲਾਂਕਿ ਕੈਨੇਡਾ ਦੇ ਕੁੱਝ ਹੀ ਹਿੱਸਿਆਂ 'ਚ ਇਹ ਦਿਖਾਈ ਦਿੱਤੀ। ਕੈਨੇਡੀਅਨਜ਼ 'ਚ ਵੀ ਇਸ ਨੂੰ ਦੇਖਣ ਦਾ ਪੂਰਾ-ਪੂਰਾ ਉਤਸ਼ਾਹ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੂਰਜ ਗ੍ਰਹਿਣ ਦੇਖਿਆ। ਬਹੁਤ ਸਾਰੇ ਲੋਕਾਂ ਵਾਂਗ ਉਨ੍ਹਾਂ ਨੇ ਵੀ ਗ੍ਰਹਿਣ ਦੇਖਣ ਵਾਲੇ ਖਾਸ ਚਸ਼ਮੇ ਦੀ ਵਰਤੋਂ ਕੀਤੀ। 


ਓਟਾਵਾ 'ਚ ਪਾਰਲੀਮੈਂਟ ਇਮਾਰਤ ਦੇ ਸਾਹਮਣੇ ਖੜ੍ਹੇ ਟਰੂਡੋ ਦੀ ਇਹ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਨੇ ਆਪਣੀ ਤਸਵੀਰ ਫੇਸਬੁੱਕ 'ਤੇ ਸਾਂਝੀ ਕਰਦਿਆਂ ਲਿਖਿਆ,''ਦੈਟ ਵਾਜ਼ ਅਮੇਜ਼ਿੰਗ'' । ਟਰੂਡੋ ਨੇ ਹਲਕੇ ਨੀਲੇ ਰੰਗ ਦੀ ਕਮੀਜ਼ ਪਹਿਨੀ ਹੋਈ ਸੀ। ਤੁਹਾਨੂੰ ਦੱਸ ਦਈਏ ਕਿ ਇਹ ਗ੍ਰਹਿਣ ਕੈਨੇਡਾ ਦੇ ਕੁੱਝ ਹੀ ਇਲਾਕਿਆਂ 'ਚ ਦੇਖਿਆ ਗਿਆ। ਕਈ ਥਾਵਾਂ 'ਤੇ ਇਸ ਨੂੰ ਦੇਖਣ ਲਈ ਖਾਸ ਪ੍ਰਬੰਧ ਕੀਤੇ ਗਏ ਸਨ।