ਟਰੂਡੋ ਦੀਆਂ ਜੁਰਾਬਾਂ ਨੇ ਹਰ ਕਿਸੇ ਨੂੰ ਪਾਇਆ ਚੱਕਰਾਂ 'ਚ, ਯੂਕਰੇਨ ਦੇ ਪੀ. ਐੱਮ. ਨੇ ਦਿੱਤਾ ਖਾਸ ਤੋਹਫਾ

11/05/2017 11:53:21 AM

ਓਟਾਵਾ (ਬਿਊਰੋ)— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਵੱਖਰੀ ਸ਼ਖਸੀਅਤ ਕਰ ਕੇ ਜਾਣੇ ਜਾਂਦੇ ਹਨ। ਟਰੂਡੋ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ। ਉਨ੍ਹਾਂ ਦੇ ਚਰਚਾ 'ਚ ਆਉਣ ਦਾ ਕਾਰਨ ਜੋ ਹਨ, ਉਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕਰੋਗੇ। ਦਰਅਸਲ ਟਰੂਡੋ ਆਪਣੀਆਂ ਜੁਰਾਬਾਂ ਕਰ ਕੇ ਚਰਚਾ ਵਿਚ ਹਨ। ਵੱਖਰੇ ਰੰਗਾਂ ਦੀਆਂ ਜੁਰਾਬਾਂ ਪਹਿਨਣ ਕਾਰਨ ਟਰੂਡੋ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ।
ਬੀਤੇ ਦਿਨੀਂ ਯੂਕਰੇਨ ਦੇ ਪ੍ਰਧਾਨ ਮੰਤਰੀ ਵੋਲਡਾਈਮਰ ਗਰੋਸਮੈਨ ਅਤੇ ਵਪਾਰਕ ਪ੍ਰਤੀਨਿਧੀ ਨਤਾਲੀਆ ਮਿਕੋਲਕਾ ਨੇ ਕੈਨੇਡਾ ਦਾ ਦੌਰਾ ਕੀਤਾ। ਦੋਹਾਂ ਨੇ ਓਟਾਵਾ 'ਚ ਟਰੂਡੋ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਕੈਨੇਡਾ ਆਉਣ 'ਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਟਰੂਡੋ ਦੇ ਚਰਚਾ 'ਚ ਆਉਣ ਦਾ ਕਾਰਨ ਇਹ ਵੀ ਹੈ ਕਿ ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਤੋਹਫੇ 'ਚ ਖਾਸ ਤਰ੍ਹਾਂ ਦੀਆਂ ਜੁਰਾਬਾਂ ਭੇਟ ਕੀਤੀਆਂ। ਯੂਕਰੇਨ ਦੇ ਆਰਥਿਕ ਵਿਕਾਸ ਅਤੇ ਵਪਾਰ ਦੇ ਉੱਪ ਮੰਤਰੀ ਨੇ ਪ੍ਰਧਾਨ ਮੰਤਰੀ ਵਲੋਡੀਮੀਰ ਵਲੋਂ ਭੇਟ ਕੀਤੀਆਂ ਜੁਰਾਬਾਂ ਦੀ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟਰੂਡੋ ਜੁਰਾਬਾਂ ਕਾਰਨ ਸੁਰਖੀਆਂ 'ਚ ਰਹਿ ਚੁੱਕੇ ਹਨ। ਬੀਤੀ ਜੁਲਾਈ 'ਚ ਜਰਮਨੀ ਦੇ ਹੈਮਬਰਗ 'ਚ ਹੋਏ ਜੀ-20 ਸੰਮੇਲਨ 'ਚ ਟਰੂਡੋ ਜੁਰਾਬਾਂ ਕਰ ਕੇ ਚਰਚਾ 'ਚ ਆਏ। ਟੂਰਡੋ ਨੇ ਟੋਰਾਂਟੋ ਵਿਚ ਪਰਾਈਡ ਪਰੇਡ ਦੌਰਾਨ ਉਹ ਰੇਨਬੋ ਰੰਗ ਦੀਆਂ ਜੁਰਾਬਾਂ ਪਹਿਨੀਆਂ ਸਨ। ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਵੱਖਰੀਆਂ ਅਤੇ ਰੰਗ-ਬਿਰੰਗੀਆਂ ਜੁਰਾਬਾਂ ਪਹਿਨਣ ਦਾ ਸ਼ੌਕ ਹੈ।