ਟਰੂਡੋ 'ਤੇ ਲੱਗ ਚੁੱਕੈ ਇਹ ਗੰਭੀਰ ਦੋਸ਼, ਮੰਗਣੀ ਪਈ ਸੀ ਮੁਆਫੀ

09/21/2019 6:07:53 PM

ਓਟਾਵਾ— ਕੈਨੇਡਾ 'ਚ 21 ਅਕਤੂਬਰ 2019 ਨੂੰ ਆਮ ਚੋਣਾਂ ਹੋਣੀਆਂ ਹਨ। ਚੋਣ ਪ੍ਰਚਾਰ ਚੱਲ ਰਿਹਾ ਹੈ। ਚੋਣ ਅਖਾੜੇ ਦੀ ਗਰਮੀ ਨੂੰ ਟਰੂਡੋ ਦੀਆਂ ਵਾਇਰਲ ਹੋਈਆਂ ਤਸਵੀਰਾਂ ਨੇ ਹੋਰ ਵਧਾ ਦਿੱਤਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਮੋਸਟ ਹੈਂਡਸਮ ਕਹੇ ਜਾਣ ਵਾਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਇਸ ਤੋਂ ਪਹਿਲਾਂ ਇਕ ਮਹਿਲਾ ਰਿਪੋਰਟਰ ਨੂੰ ਗਲਤ ਤਰੀਕੇ ਨਾਲ ਛੋਹਣ ਦੇ ਦੋਸ਼ ਲੱਗ ਚੁੱਕੇ ਹਨ। ਹਾਲਾਂਕਿ ਉਸ ਵੇਲੇ ਟਰੂਡੋ ਨੇ ਸਿਆਸਤ 'ਚ ਕਦਮ ਨਹੀਂ ਰੱਖਿਆ ਸੀ।

1998 'ਚ ਜਸਟਿਨ ਟਰੂਡੋ ਦੇ ਭਰਾ ਦੀ ਲੈਂਡਸਲਾਈਡ ਦੀ ਘਟਨਾ 'ਚ ਮੌਤ ਹੋ ਗਈ ਸੀ। ਕੈਨੇਡਾ 'ਚ ਬਰਫਬਾਰੀ ਦੌਰਾਨ ਅਕਸਰ ਲੈਂਡਸਲਾਈਡ ਹੁੰਦੀ ਹੈ। ਉਦੋਂ ਤੋਂ ਜਸਟਿਨ ਟਰੂਡੋ ਲੈਂਡਸਲਾਈਡ ਦੇ ਪੀੜਤਾਂ ਦੀ ਮਦਦ ਲਈ ਚੈਰਿਟੀ ਪ੍ਰੋਗਰਾਮ ਕਰਨ ਲੱਗੇ। ਸਾਲ 2000 'ਚ ਜਸਟਿਨ ਨੇ ਇਸੇ ਤਰ੍ਹਾਂ ਦੇ ਚੈਰਿਟੀ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਆਯੋਜਨ ਨੂੰ ਕਵਰ ਕਰਨ ਲਈ ਇਕ ਮਹਿਲਾ ਪੱਤਰਕਾਰ ਰੋਜ਼ ਨਾਈਟ ਵੀ ਪਹੁੰਚੀ ਸੀ। ਦੋਸ਼ ਹੈ ਕਿ ਇਸ ਪ੍ਰੋਗਰਾਮ 'ਚ ਜਸਟਿਨ ਨੇ ਇਸ ਮਹਿਲਾ ਪੱਤਰਕਾਰ ਨੂੰ ਗਲਤ ਤਰੀਕੇ ਨਾਲ ਛੋਹਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਮਹਿਲਾ ਪੱਤਰਕਾਰ ਨੇ ਇਸ ਦੀ ਸ਼ਿਕਾਇਤ ਨਹੀਂ ਕੀਤੀ ਸੀ ਪਰ ਅਖਬਾਰ ਨੇ ਆਪਣੇ ਇਕ ਲੇਖ 'ਚ ਇਸ ਵੱਲ ਇਸ਼ਾਰਾ ਕੀਤਾ ਸੀ। ਇਸ ਤੋਂ ਬਾਅਦ ਜਸਟਿਨ ਨੇ ਮੁਆਫੀ ਵੀ ਮੰਗੀ ਸੀ। ਇਹ ਮੁੱਦਾ ਤਾਂ ਜ਼ਿਆਦਾ ਨਹੀਂ ਚੁੱਕਿਆ ਗਿਆ ਕਿਉਂਕਿ ਉਸ ਵੇਲੇ ਟਰੂਡੋ ਸਿਆਸਤ 'ਚ ਨਹੀਂ ਆਏ ਸਨ। ਪਿਛਲੇ ਸਾਲ ਅਚਾਨਕ ਇਹ ਵਿਵਾਦ ਸਾਹਮਣੇ ਆ ਗਿਆ।

ਟਰੂਡੋ ਦੀ ਸਫਾਈ
2018 'ਚ ਪ੍ਰਧਾਨ ਮੰਤਰੀ ਖਿਲਾਫ ਇਹ ਮਾਮਲਾ ਅਚਾਨਕ ਸਾਹਮਣੇ ਆ ਗਿਆ। ਜਿਸ ਮਹਿਲਾ ਰਿਪੋਰਟਰ ਨੂੰ ਗਲਤ ਤਰੀਕੇ ਨਾਲ ਛੋਹਣ ਦਾ ਦੋਸ਼ ਸੀ, ਉਹ ਪੱਤਰਕਾਰੀ ਛੱਡ ਚੁੱਕੀ ਸੀ। ਪਰ ਕੈਨੇਡਾ ਦੀ ਮੀਡੀਆ ਨੇ ਇਸ ਮਹਿਲਾ ਪੱਤਰਕਾਰ ਰੋਜ਼ ਨਾਈਟ ਨੂੰ ਲੱਭ ਲਿਆ। ਉਨ੍ਹਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਨਾ ਉਸ ਵੇਲੇ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਹੁਣ ਕਰਾਂਗੀ। ਕਿਰਪਾ ਕਰਕੇ ਮੈਨੂੰ ਇਕੱਲਾ ਛੱਡ ਦਿਓ। ਇਸ ਵਿਵਾਦ ਦੇ ਸਾਹਮਣੇ ਆਉਣ 'ਤੇ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਫਿਰ ਵੀ ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਦਾ ਹਾਂ।


Baljit Singh

Content Editor

Related News