ਬਸ ਕੁਝ ਹੋਰ ਸਾਲ ਅਤੇ ਫਿਰ ਹਫਤੇ ''ਚ ਸਿਰਫ ਚਾਰ ਦਿਨ ਦੀ ਹੋਵੇਗੀ ਨੌਕਰੀ

06/23/2017 11:33:08 AM

ਬੀਜਿੰਗ— ਚੀਨ ਦੀ ਈ-ਕਾਮਰਸ ਵੇਬਸਈਟ ਅਲੀਬਾਬਾ ਦੇ ਸੰੰਸਥਾਪਕ ਜੈਕ ਮਾ ਨੇ ਕਿਹਾ ਕਿ ਆਉਣ ਵਾਲੇ 30 ਸਾਲਾਂ 'ਚ ਬਣਾਉਟੀ ਖੁਫੀਆ ਵਿਭਾਗ ਮਨੁੱਖੀ ਗਿਆਨ ਦੀ ਜਗ੍ਹਾ ਲੈ ਲਵੇਗਾ। ਇਸ ਕਾਰਨ ਪੂਰੀ ਦੁਨੀਆ 'ਚ ਨੌਕਰੀਆਂ ਦੀ ਸੰਖਿਆ 'ਚ ਕਮੀ ਆ ਜਾਵੇਗੀ। ਅਰਬਪਤੀ ਵਪਾਰੀ ਦਾ ਅਨੁਮਾਨ ਹੈ ਕਿ ਆਟੋਮੇਸ਼ਨ ਕਾਰਨ ਲੋਕਾਂ ਨੂੰ ਹਫਤੇ 'ਚ ਸਿਰਫ ਚਾਰ ਦਿਨ ਹੀ ਕੰਮ ਕਰਨ ਦੀ ਲੋੜ ਹੋਵੇਗੀ।
ਗੇਟਵੇ 17 ਸੰਮੇਲਨ 'ਚ ਬੋਲਦੇ ਹੋਏ ਮਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਗਲੇ 30 ਸਾਲਾਂ 'ਚ ਲੋਕ ਹਫਤੇ 'ਚ ਚਾਰ ਦਿਨ ਅਤੇ ਦਿਨ 'ਚ ਸਿਰਫ ਚਾਰ ਘੰਟੇ ਹੀ ਕੰਮ ਕਰਨਗੇ।