ਸਕੂਲ ''ਚ ਬਲਾਤਕਾਰ ਕਰਦਾ ਸੀ ਇਹ ਟੀਚਰ, ਜਿਸ ਕਾਰਨ ਵਿਦਿਆਰਥਣ ਨੂੰ ਮਿਲਿਆ 320 ਕਰੋੜ ਦਾ ਮੁਆਵਜ਼ਾ

11/18/2017 4:49:45 AM

ਟੋਰਾਂਟੋ/ਵਾਸ਼ਿੰਗਟਨ — ਅਮਰੀਕਾ 'ਚ ਬਲਾਤਕਾਰ ਦੇ ਇਕ ਮਾਮਲੇ 'ਚ ਪੀੜਤਾ ਨੂੰ ਕਰੀਬ 320 ਕਰੋੜ ਰੁਪਏ ਦਾ ਮੁਆਵਜ਼ਾ ਮਿਲਿਆ ਹੈ। ਕਲਾਸ ਰੂਮ 'ਚ ਉਸ ਦਾ ਸਾਬਕਾ ਜਿਓਮੈਟਰੀ ਟੀਚਰ ਪੂਰੇ ਸਮੇਸਟਰ ਤੱਕ ਉਸ ਦਾ ਬਲਾਤਕਾਰ ਕਰਦਾ ਰਿਹਾ ਸੀ। ਘਟਨਾ ਦੇ ਸਮੇਂ ਪੀੜਤ ਵਿਦਿਆਰਥਣ ਦੀ ਉਮਰ 16 ਸਾਲ ਸੀ। ਬੁੱਧਵਾਰ ਨੂ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਦਿਨ ਉਹ ਅਸਹਿਜ ਹੋ ਗਈ ਸੀ। ਉਹ ਉਸ ਘਟਨਾ ਦੇ ਬਾਰੇ ਨਾ ਸੋਚਣ ਦੀ ਕਸ਼ਿਸ਼ ਕਰਦੀ ਹੈ ਅਤੇ ਨਾ ਹੀ ਉਸ ਵਿਸ਼ੇ 'ਤੇ ਗੱਲ ਕਰਨਾ ਪਸੰਦ ਕਰਦੀ ਹੈ। ਮਾਮਲਾ 2013 ਦਾ ਹੈ, ਜਦੋਂ ਪੀੜਤਾ ਨੇ ਆਪਣੇ ਹੀ ਟੀਚਰ ਬ੍ਰੇਸਨੀਅਲ ਜੇਨਸੇਨ ਮੋਨਸ (35) ਦੇ ਬਾਰੇ 'ਚ ਕਿਹਾ ਸੀ ਉਹ ਮਿਆਮੀ ਡੇਡ ਸੋਮੋਫੋਰ ਦੇ ਦੌਰਾਨ ਉਸ ਨਾਲ ਜ਼ਬਰਦਸ਼ਤੀ ਸ਼ਰੀਰਕ ਸਬੰਧ ਬਣਾਉਣ ਲੱਗਾ ਸੀ। ਸਾਲ 2014 'ਚ ਉਸ 'ਤੇ ਪਹਿਲਾਂ ਬਲਤਕਾਰ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਵੀ ਹੋਈ ਸੀ।
ਮਿਆਮੀ ਹੇਰਾਡ ਮੁਤਾਬਕ ਇਸ ਮਾਮਲੇ 'ਚ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੂੰ ਕਰੀਬ 9 ਲੱਖ ਰੁਪਏ ਪੀੜਤ ਵਿਦਿਆਰਥਣ ਨੂੰ ਪਹਿਲਾਂ ਹੋਏ ਮੈਡੀਕਲ ਖਰਚਿਆਂ 'ਤੇ ਦੇਣੇ ਹੋਣਗੇ। ਜਦਕਿ 2 ਕਰੋੜ ਰੁਪਏ ਉਸ ਦੇ ਭਵਿੱਖ ਦੇ ਮੈਡੀਕਲ ਖਰਚਿਆਂ ਦੇ ਰੂਪ 'ਚ ਦੇਣੇ ਹੋਣਗੇ। 26 ਕਰੋੜ ਰੁਪਏ ਮਾਨਸਿਕ ਦੁੱਖ ਦੇਣ ਲਈ ਅਤੇ ਕਰੀਬ 94 ਕਰੋੜ ਰੁਪਏ ਭਵਿੱਖ ਦੇ ਮਾਨਸਿਕ ਦੁੱਖ ਲਈ ਦੇਣਗੇ ਪੈਣਗੇ।
ਕੋਰਟ ਨੇ ਵੀ ਪੀੜਤਾ ਨੂੰ ਮੁਆਵਜ਼ੇ ਦੇ ਰੂਪ 'ਚ 189 ਕਰੋੜ ਰੁਪਏ ਦਿੱਤੇ ਹਨ। ਕੋਰਟੇ ਦੇ ਰਿਕਾਰਡ 'ਚ ਦੋਸ਼ੀ ਨੇ ਦੋਸ਼ ਕਬੂਲੇ, ਜਿਸ ਤੋਂ ਬਾਅਦ ਉਸ ਨੂੰ 6 ਮਹੀਨੇ ਲਈ ਜੇਲ ਭੇਜ ਦਿੱਤਾ ਗਿਆ। ਫਿਲਹਾਲ ਉਸ 'ਤੇ ਬਲਾਤਕਾਰ ਦਾ ਮਾਮਲਾ ਦਰਜ ਹੈ। ਸੀ. ਆਰ. ਐੱਸ. ਟ੍ਰਾਇਲ ਅਟਾਰਨੀ ਲੇਟਨ ਅਤੇ ਮੈਕਸ ਪੈਨਾਫ ਨੇ ਦੱਸਿਆ ਕਿ ਮੋਨਸ ਨੇ ਇਸ ਤੋਂ ਪਹਿਲਾਂ ਵੀ ਇਕ ਹੋਰ ਸਕੂਲ 'ਚ ਨਾਬਾਲਿਗ ਕੁੜੀ ਨਾਲ ਛੇੜਛਾੜ ਕੀਤੀ ਸੀ।