ਲਾਸ ਵੇਗਾਸ ਗੋਲੀਬਾਰੀ ''ਚ ਆਸਟ੍ਰੇਲੀਅਨ ਨਾਗਰਿਕ ਸੁਰੱਖਿਅਤ : ਜੂਲੀ ਬਿਸ਼ਪ

10/03/2017 11:42:26 AM

ਕੈਨਬਰਾ— ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਅਮਰੀਕਾ ਦੇ ਲਾਸ ਵੇਗਾਸ 'ਚ ਹੋਈ ਗੋਲੀਬਾਰੀ ਨੂੰ ਲੈ ਕੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਬਿਸ਼ਪ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ 'ਚ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਘਟਨਾ ਹੈ। ਲਾਸ ਵੇਗਾਸ 'ਚ ਹੋਈ ਗੋਲੀਬਾਰੀ ਕਾਰਨ ਮੈਂ ਬਹੁਤ ਦੁਖੀ ਹਾਂ। ਬਿਸ਼ਪ ਨੇ ਇਸ ਦੇ ਨਾਲ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਗੋਲੀਬਾਰੀ 'ਚ ਕਿਸੇ ਵੀ ਆਸਟ੍ਰੇਲੀਅਨ ਨਾਗਰਿਕ ਦੀ ਮੌਤ ਜਾਂ ਜ਼ਖਮੀ ਨਹੀਂ ਹੋਇਆ ਹੈ। 
ਉਨ੍ਹਾਂ ਕਿਹਾ ਕਿ ਉੱਥੋਂ ਦੇ ਹਸਪਤਾਲਾਂ ਵਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਆਈ ਹੈ ਪਰ ਫਿਰ ਵੀ ਸਰਕਾਰ ਅਤੇ ਸਥਾਨਕ ਅਥਾਰਿਟੀ ਇਸ ਕੰਮ 'ਚ ਲੱਗੇ ਹਨ ਕਿ ਇਸ ਗੋਲੀਬਾਰੀ 'ਚ ਕਿਸੇ ਆਸਟ੍ਰੇਲੀਅਨ ਦੀ ਮੌਤ ਤਾਂ ਨਹੀਂ ਹੋਈ। ਓਧਰ ਆਸਟ੍ਰੇਲੀਆ 'ਚ ਰਹਿੰਦੇ ਪਰਿਵਾਰ ਅਤੇ ਦੋਸਤ ਸੋਸ਼ਲ ਮੀਡੀਆ ਜ਼ਰੀਏ ਅਮਰੀਕਾ ਤੋਂ ਖਬਰ ਲੈ ਰਹੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਸੁਰੱਖਿਅਤ ਹਨ। ਸਭ ਲੋਕ ਇਸ ਭਿਆਨਕ ਘਟਨਾ ਕਾਰਨ ਡਰੇ ਹੋਏ ਹਨ। 
ਦੱਸਣਯੋਗ ਹੈ ਕਿ ਅਮਰੀਕਾ ਦੇ ਲਾਸ ਵੇਗਾਸ 'ਚ ਐਤਵਾਰ ਦੀ ਰਾਤ ਨੂੰ ਮਾਂਡਲੇ ਬੇਅ ਕੈਸੀਨੋ ਦੇ ਨੇੜੇ ਸੰਗੀਤ ਸਮਾਗਮ ਦੌਰਾਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਹਮਲਾਵਰ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਕਾਰਨ 59 ਲੋਕਾਂ ਦਾ ਮੌਤ ਹੋ ਗਈ ਅਤੇ 500 ਤੋਂ ਵਧ ਲੋਕ ਜ਼ਖਮੀ ਹੋ ਗਏ।